ਕੋਡੋਗਨੋ- ਇਟਲੀ ਵਿਚ ਜਾਨਲੇਵਾ ਕੋਰੋਨਾਵਾਇਰਸ ਕਾਰਨ ਦੂਜੀ ਮੌਤ ਤੋਂ ਬਾਅਦ ਕੋਡੋਗਨੋ ਸ਼ਹਿਰ ਵਿਚ ਦਹਿਸ਼ਤ ਕਾਰਨ ਸੜਕਾਂ ਸੁਨਸਾਨ ਹੋ ਗਈਆਂ ਹਨ। ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਨੂੰ ਕਿਹਾ ਗਿਆ ਹੈ ਤੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਸ਼ਹਿਰ ਸੁਨਸਾਨ ਪੈ ਗਏ ਹਨ।
ਤਕਰੀਬਨ 15,000 ਦੀ ਆਬਾਦੀ ਵਾਲੇ ਇਸ ਛੋਟੇ ਜਿਹੇ ਸ਼ਹਿਰ ਵਿਚ ਐਮਰਜੰਸੀ ਕਮਰਿਆਂ ਦੇ ਅੰਦਰ ਦਾਖਲੇ ਨੂੰ ਰੋਕ ਦਿੱਤਾ ਗਿਆ ਹੈ। ਇਥੇ ਐਮਰਜੰਸੀ ਕਮਰਿਆਂ ਵਿਚ ਤਿੰਨ ਲੋਕਾਂ ਵਿਚ ਇਸ ਵਾਇਰਸ ਦੀ ਜਾਂਚ ਦੇ ਨਤੀਜੇ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਵਿਚੋਂ 38 ਸਾਲਾ ਇਕ ਵਿਅਕਤੀ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਇਟਲੀ ਨਿਊਜ਼ ਏਜੰਸੀ 'ਅੰਸਾ' ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਲੋਂਬਾਰਡੀ ਖੇਤਰ ਵਿਚ ਇਸ ਵਾਇਰਸ ਕਾਰਨ ਦੂਜੀ ਮੌਤ ਹੋ ਗਈ ਹੈ। ਕੋਡੋਗਨੋ ਇਸੇ ਖੇਤਰ ਵਿਚ ਸਥਿਤ ਹੈ। ਇਟਲੀ ਦੇ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਨਾਲ ਇੰਫੈਕਟਡ ਪਾਏ ਗਏ 78 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ।
ਨਿਊਜ਼ ਏਜੰਸੀ ਮੁਤਾਬਕ ਦੂਜੇ ਮਾਮਲੇ ਵਿਚ ਵਾਇਰਸ ਕਾਰਨ ਇਕ ਮਹਿਲਾ ਦੀ ਮੌਤ ਹੋਈ ਹੈ। ਰੋਮ ਸ਼ੱਕੀ ਮਾਮਲਿਆਂ ਤੋਂ ਬਾਅਦ ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕੋਡੋਗਨੋ ਵਿਚ ਸਿਰਫ ਇਕ ਬੇਕਰੀ ਤੇ ਇਕ ਦਵਾਈ ਦੀ ਦੁਕਾਨ ਖੁੱਲ੍ਹੀ ਹੈ। ਬਾਕੀ ਸਾਰੀਆਂ ਦੁਕਾਨਾਂ ਬੰਦ ਹਨ। ਲੋਂਬਾਰਡੀ ਵਿਚ 16 ਲੋਕਾਂ ਦੇ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਸਥਾਨਕ ਪ੍ਰਸ਼ਾਸਨ ਨੇ ਵਾਇਰਸ ਨਾਲ ਨਿਪਟਣ ਲਈ ਤੁਰੰਤ ਕਦਮ ਚੁੱਕੇ ਹਨ। ਉੱਤਰੀ ਇਟਲੀ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ। ਹਰ ਤਰ੍ਹਾਂ ਦੇ ਜਨਤਕ ਪ੍ਰੋਗਰਾਮ ਇਕ ਹਫਤੇ ਲਈ ਰੱਦ ਕਰ ਦਿੱਤੇ ਗਏ ਹਨ। ਕੋਡੋਗਨੋ ਦੇ ਮੇਅਰ ਫ੍ਰਾਂਸਿਸਕੋ ਪਸੇਰਿਨੀ ਨੇ ਕਿਹਾ ਕਿ ਵਾਇਰਸ ਦੇ ਪ੍ਰਸਾਰ ਕਾਰਨ ਸਥਾਨਕ ਲੋਕ ਬਹੁਤ ਚਿੰਤਤ ਹਨ।
ਪਾਕਿ 'ਚ ਰਿਲੀਜ਼ ਹੋਇਆ ਡਾ. ਗੁਰਭਜਨ ਗਿੱਲ ਦਾ ਗਜ਼ਲ ਸੰਗ੍ਰਹਿ
NEXT STORY