ਪੇਈਚਿੰਗ - ਚੀਨ ਦੇ ਦੱਖਣੀ ਸੂਬੇ ਗਵਾਨਝੋਉ ’ਚ 15 ਦਿਨਾਂ ’ਚ 100 ਕੋਰੋਨਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਖ਼ਤ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਬਿਨਾਂ ਜ਼ਰੂਰੀ ਕੰਮ ਦੇ ਲੋਕਾਂ ਦੇ ਘਰ ਤੋਂ ਬਾਹਰ ਨਿਕਲਣ ’ਤੇ ਰੋਕ ਲਗਾ ਦਿੱਤੀ ਗਈ ਹੈ। ਉਥੇ 1.8 ਕਰੋੜ ਆਬਾਦੀ ਵਾਲੇ 2 ਜ਼ਿਲ੍ਹਿਆਂ ’ਚ ਸਾਰੀਆਂ ਸਰਗਰਮੀਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਖ਼ਬਰਾਂ ਮੁਤਾਬਕ ਗਵਾਨਝੋਉ ’ਚ ਸਾਹਮਣੇ ਆਇਆ ਇਨਫੈਕਸ਼ਨ ਦਾ ਇਹ ਨਵਾਂ ਸਵਰੂਪ ‘ਡੇਲਟਾ’ ਹੈ, ਜੋ ਸਭ ਤੋਂ ਪਹਿਲਾਂ ਭਾਰਤ ’ਚ ਸਾਹਮਣੇ ਆਇਆ ਸੀ, ਜੋ ਬਹੁਤ ਜ਼ਿਆਦਾ ਇਨਫੈਕਟਿਡ ਹੈ। ਗਵਾਨਝੋਉ ’ਚ ਵਾਇਰਸ ਨਾਲ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਸੋਮਵਾਰ ਨੂੰ 4 ਨਵੇਂ ਮਾਮਲੇ ਦਰਜ ਕੀਤੇ ਗਏ। ਉਥੇ ਸ਼ਹਿਰ ਤੋਂ ਬਾਹਰ ਜਾਣ ਲਈ ਇਜਾਜ਼ਤ ਮਿਲਣ ’ਤੇ ਵੀ ਕਿਸੇ ਵੀ ਵਿਅਕਤੀ ਨੂੰ ਇਨਫੈਕਸ਼ਨ ਮੁਕਤ ਹੋਣ ਦੀ ਪੁਸ਼ਟੀ ਕਰਨ ਵਾਲੀ ਰਿਪੋਰਟ ਦਿਖਾਉਣੀ ਹੋਵੇਗੀ ਜੋ 48 ਘੰਟੇ ਦੇ ਅੰਦਰ ਦੀ ਹੋਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
UNGA ਦੇ ਨਵੇਂ ਪ੍ਰਧਾਨ ਹੋਣਗੇ ਮਾਲਦੀਵ ਦੇ ਵਿਦੇਸ਼ ਮੰਤਰੀ ਸ਼ਾਹਿਦ ਅਬਦੁੱਲਾ
NEXT STORY