ਰੋਮ-ਇਟਲੀ 'ਚ ਕੋਰੋਨਾਵਾਇਰਸ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 10 ਗੁਣਾ ਜ਼ਿਆਦਾ ਹੋ ਸਕਦੀ ਹੈ। ਇਸ ਦੇ ਪਿਛੇ ਦਾ ਕਾਰਣ ਦੱਸਿਆ ਜਾ ਰਿਹਾ ਹੈ ਕਿ ਟੈਸਟ ਸਿਰਫ ਉਨ੍ਹਾਂ ਹੀ ਲੋਕਾਂ ਦਾ ਕੀਤਾ ਜਾ ਰਿਹਾ ਹੈ ਕਿ ਜੋ ਕਿਸੇ ਨਾ ਕਿਸੇ ਕਾਰਣ ਹਸਪਤਾਲ ਪਹੁੰਚ ਰਹੇ ਹਨ। ਹਾਲਾਂਕਿ ਲੱਖਾਂ ਅਜਿਹੇ ਵਿਅਕਤੀ ਹਨ ਜੋ ਪ੍ਰਭਾਵਿਤ ਹੋਣ ਪਰ ਉਨ੍ਹਾਂ ਦਾ ਟੈਸਟ ਨਹੀਂ ਕੀਤਾ ਗਿਆ ਹੈ। ਇਟਲੀ 'ਚ ਪ੍ਰਭਾਵਿਤ ਲੋਕਾਂ ਦੀ ਗਿਣਤੀ 64 ਹਜ਼ਾਰ ਤੋਂ ਪਾਰ ਹੈ ਅਤੇ ਮ੍ਰਿਤਕਾਂ ਦਾ ਅੰਕੜਾ 6 ਹਜ਼ਾਰ ਤੋਂ ਪਾਰ 'ਤੇ ਪਹੁੰਚ ਗਿਆ ਹੈ। ਉੱਥੇ ਸਪੇਨ 'ਚ ਕੋਰੋਨਾਵਾਇਰਸ ਕਾਰਣ ਪਿਛਲੇ 24 ਘੰਟਿਆਂ ਦੌਰਾਨ 514 ਲੋਕਾਂ ਦੀ ਮੌਤ ਹੋ ਗਈ ਹੈ।

ਹਰ 10 'ਚੋਂ ਇਕ ਪ੍ਰਭਾਵਿਤ
ਇਟਲੀ ਦੇ ਸਿਵਲ ਪ੍ਰੋਟੈਕਸ਼ਨ ਏਜੰਸੀ ਦੇ ਪ੍ਰਮੁੱਖ ਏਜਿੰਲੋ ਬੋਰੇਲੀ ਨੇ ਲਾ ਰਿਪਬਲਿਕਾ ਸਮਾਚਾਰ ਪੱਤਰ ਨੂੰ ਦੱਸਿਆ ਕਿ ਹਰੇਕ 10 ਲੋਕਾਂ 'ਚ ਇਕ ਵਿਅਕਤੀ ਦੇ ਪ੍ਰਭਾਵਿਤ ਹੋਣ ਦਾ ਅਨੁਪਾਤ ਭਰੋਸੇਯੋਗ ਹੈ। ਇਸ ਅਨੁਪਤਾ ਨੂੰ ਆਧਾਰ ਮੰਨਿਆ ਜਾਵੇ ਤਾਂ ਦੇਸ਼ 'ਚ 6,40,000 ਲੋਕ ਪ੍ਰਭਾਵਿਤ ਹੋ ਸਕਦੇ ਹਨ। ਦੱਸ ਦੇਈਏ ਕਿ ਇਟਲੀ ਦੀ ਆਬਾਦੀ 6 ਕਰੋੜ ਤੋਂ ਕੁਝ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਇਟਲੀ ਮਾਸਕ ਅਤੇ ਵੈਂਟੀਲੇਟਰ ਦੀ ਕਮੀ ਨਾਲ ਜੂਝ ਰਿਹਾ ਹੈ। ਅਸੀਂ ਦੂਜੇ ਦੇਸ਼ਾਂ ਨਾਲ ਸਿਹਤ ਸਬੰਧੀ ਉਪਕਰਣਾਂ ਨੂੰ ਮੰਗਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਰੂਸ, ਰੋਮਾਨੀਆ, ਭਾਰਤ ਅਤੇ ਤੁਕਰੀ ਵਰਗੇ ਦੇਸ਼ਾਂ ਨੇ ਇਨ੍ਹਾਂ ਦੀ ਵਿਕਰੀ ਨੂੰ ਰੋਕ ਰੱਖਿਆ ਹੈ।

ਇਟਲੀ 'ਚ ਮਾਸਕ ਦੀ ਕਿੱਲਤ
ਬੋਰੇਲੀ ਨੇ ਕਿਹਾ ਕਿ ਅਸੀਂ ਇਨ੍ਹਾਂ ਦੇਸ਼ਾਂ 'ਚ ਸਥਿਤ ਆਪਣੇ ਦੂਤਘਰਾਂ ਦੇ ਸੰਪਰਕ 'ਚ ਹਾਂ ਪਰ ਸਾਨੂੰ ਲੱਗਦਾ ਹੈ ਕਿ ਵਿਦੇਸ਼ਾਂ ਤੋਂ ਮਾਸਕ ਨਹੀਂ ਪਹੁੰਚ ਸਕਣਗੇ। ਮਹਾਮਾਰੀ ਨੇ ਇਟਲੀ ਦੀ ਅਰਥਵਿਵਸਥਾ ਨੂੰ ਵੀ ਡੂੰਘਾ ਨੁਕਸਾਨ ਪਹੁੰਚਾਇਆ ਹੈ। ਪੂਰੇ ਦੇਸ਼ 'ਚ ਵਪਾਰਕ ਗਤੀਵਿਧੀਆਂ ਠੱਪ ਹਨ। ਸਰਕਾਰ ਨੇ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਨਾਲ ਬੇਲਆਊਟ ਪੈਕੇਜ਼ ਦੀ ਮੰਗ ਕੀਤੀ ਹੈ ਪਰ ਅਮੀਰ ਦੇਸ਼ ਇਸ 'ਤੇ ਬਹੁਤ ਜ਼ਿਆਦਾ ਰੂਚੀ ਨਹੀਂ ਦਿਖਾ ਰਹੇ ਹਨ। ਮੌਜੂਦਾਂ ਸਮੇਂ 'ਚ ਯੂਰੋਪੀਅਨ ਸਟੇਬਿਲਿਟੀ ਮੈਕੇਨਿਜ਼ਮ ਮਦਦ ਦੇਣ ਲਈ ਤਿਆਰ ਹੈ ਪਰ ਇਸ ਦੇ ਲਈ ਉਸ ਨੇ ਸਖਤ ਸ਼ਰਤਾਂ ਰੱਖੀਆਂ ਹਨ।

ਸਪੇਨ 'ਚ ਪਿਛਲੇ 24 ਘੰਟਿਆਂ ਦੌਰਾਨ 514 ਲੋਕਾਂ ਦੀ ਮੌਤ
ਸਪੇਨ 'ਚ ਪਿਛਲੇ 24 ਘੰਟਿਆਂ ਦੌਰਾਨ 514 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 2,696 'ਤੇ ਪਹੁੰਚ ਗਿਆ ਹੈ। ਇਕ ਦੀ ਦਿਨ 'ਚ 6600 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 39,673 ਹੋ ਗਈ ਹੈ।
ਸਿੰਗਾਪੁਰ ਲਾਕਡਾਊਨ, ਕੋਵਿਡ-19 ਦੇ ਮਰੀਜ਼ਾਂ ਤੋਂ ਵਸੂਲੇਗਾ ਪੂਰਾ ਖਰਚਾ
NEXT STORY