ਕਰਾਚੀ— ਪਾਕਿਸਤਾਨ ਦੇ ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ਮੰਤਰੀ ਸਈਦ ਅਮੀਨੁਲ ਹੱਕ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਪਹਿਲਾਂ ਵੀ ਕਈ ਨੇਤਾ ਇਸ ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।
ਪਾਕਿਸਤਾਨ ਵਿਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 2,839 ਹੋ ਗਈ ਹੈ। ਜਿਊ ਨਿਊਜ਼ ਦੀ ਖਬਰ ਮੁਤਾਬਕ ਹੱਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਪਿਛਲੇ ਇਕ ਹਫਤੇ ਤੋਂ ਲਗਾਤਾਰ ਬੁਖਾਰ ਨਾਲ ਪੀੜਤ ਹਨ, ਜੋ ਫਿਰ ਟਾਈਫਾਈਡ ਵਿਚ ਬਦਲ ਗਿਆ। ਮੁਤਾਹਿਦਾ ਕੌਮੀ ਮੂਵਮੈਂਟ ਦੇ ਨੇਤਾ ਨੂੰ 6 ਅਪ੍ਰੈਲ, 2020 ਨੂੰ ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੋਰੋਨਾ ਪੀੜਤ ਹਨ ਤਾਂ ਉਹ ਇਕਾਂਤਵਾਸ ਵਿਚ ਚਲੇ ਗਏ। ਦੇਸ਼ ਵਿਚ ਕੋਵਿਡ-19 ਕਾਰਨ ਇਕ ਸੂਬਾਈ ਮੰਤਰੀ ਸਣੇ ਘੱਟ ਤੋਂ ਘੱਟ 4 ਸੰਸਦ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਸਿੰਧ ਦੀ ਮਹਿਲਾ ਵਿਕਾਸ ਮੰਤਰੀ ਸਈਦਾ ਸ਼ੇਹਲਾ ਰਜ਼ਾ ਵਿਚ ਵੀ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਸਨ। 56 ਸਾਲਾ ਨੇਤਾ ਆਪਣੇ ਘਰ ਵਿਚ ਇਕਾਂਤਵਾਸ ਵਿਚ ਰਹਿ ਰਹੀ ਹੈ। ਪਿਛਲੇ ਹਫਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਯੂਸਫ ਰਜ਼ਾ ਗਿਲਾਨੀ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ।
ਕੋਵਿਡ-19 ਦੇ ਮਰੀਜ਼ਾਂ ਨੂੰ ਬਚਾਉਣ 'ਚ ਕਾਰਗਰ ਹੋ ਸਕਦੀ ਹੈ ਇਹ ਦਵਾਈ
NEXT STORY