ਟਿਊਨੀਸ-ਟਿਊਨੀਸ਼ੀਆ 'ਚ ਰੂਸੀ ਕੋਵਿਡ-19 ਟੀਕੇ 'ਸਪੂਤਨਿਕ-ਵੀ' ਦੀਆਂ 30 ਹਜ਼ਾਰ ਖੁਰਾਕਾਂ ਦੀ ਪਹਿਲੀ ਖੇਪ ਪਹੁੰਚਣ ਦੇ ਚਾਰ ਦਿਨ ਬਾਅਦ ਸ਼ਨੀਵਾਰ ਨੂੰ ਟੀਕਾਕਰਨ ਮੁਹਿੰਮ ਸ਼ੁਰ ਹੋ ਗਈ। ਉੱਤਰੀ ਅਫਰੀਕੀ ਦੇਸ਼ ਟਿਊਨੀਸ਼ੀਆ 'ਚ ਸਿਹਤ ਮੁਲਾਜ਼ਮਾਂ, ਸੁਰੱਖਿਆ ਅਧਿਕਾਰੀਆਂ, 65 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਅਤੇ ਲੰਬੀ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਪਹਿਲੇ ਟੀਕੇ ਲਾਏ ਜਾਣਗੇ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਟਿਊਨੀਸ਼ੀਆ 'ਚ 2,40,600 ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਜਾ ਚੁੱਕੇ ਹਨ ਜਿਨ੍ਹਾਂ 'ਚ ਘਟੋ-ਘੱਟ 8,329 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ -ਕਜ਼ਾਕਿਸਤਾਨ 'ਚ ਦੁਰਘਟਨਾਗ੍ਰਸਤ ਹੋਇਆ ਜਹਾਜ਼, 4 ਦੀ ਮੌਤ ਤੇ 2 ਜ਼ਖਮੀ
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਯੂਰਪੀਨ ਦੇਸ਼ ਡੈਨਮਾਰਕ ਨੇ ਸੰਭਾਵਿਤ ਗੰਭੀਰ ਸਾਈਡ ਇਫੈਕਟ ਕਾਰਣ ਆਕਸਫੋਰਡ-ਐਸਟ੍ਰਾਜੇਨੇਕਾ ਕੋਰੋਨਾ ਵਾਇਰਸ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ ਹੈ। ਡੈਨਮਾਰਕ ਦੇ ਸਿਹਤ ਰੈਗੂਲੇਟਰੀ ਨੇ ਵੀਰਵਾਰ ਨੂੰ ਕਿਹਾ ਕਿ ਵੈਕਸੀਨੇਸ਼ਨ ਕਰਨ ਵਾਲੇ ਲੋਕਾਂ ਦਰਮਿਆਨ ਖੂਨ ਦੇ ਥੱਕਿਆਂ ਦੇ ਕਈ ਮਾਮਲਿਆਂ ਤੋਂ ਬਾਅਦ ਦੇਸ਼ ਨੇ ਘਟੋ-ਘੱਟ 14 ਦਿਨਾਂ ਲਈ ਵੈਕਸੀਨ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ -ਚੀਨ ਦਾ 2022 ਦੇ ਮੱਧ ਤੱਕ 70-80 ਫੀਸਦੀ ਆਬਾਦੀ ਨੂੰ ਕੋਵਿਡ-19 ਟੀਕਾ ਲਾਉਣ ਦਾ ਟੀਚਾ
ਬਿਆਨ 'ਚ ਕਿਹਾ ਗਿਆ ਹੈ ਕਿ ਡੈਨਮਾਰਕ ਨੇ ਖੂਨ ਦੇ ਥੱਕਿਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਆਕਸਫੋਰਡ-ਐਸਟ੍ਰਾਜੇਨੇਕਾ ਕੋਰੋਨਾ ਵਾਇਰਸ ਵੈਕਸੀਨ ਨੂੰ ਮੁਅੱਤਲ ਕਰ ਦਿੱਤਾ ਹੈ। ਅੰਦਰੂਨੀ ਸੂਤਰਾਂ ਨੇ ਟਿੱਪਣੀ ਲਈ ਐਸਟ੍ਰਾਜੇਨੇਕਾ ਨਾਲ ਸੰਪਰਕ ਕੀਤਾ ਹੈ ਪਰ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਸਿਹਤ ਏਜੰਸੀ ਨੇ ਕਿਹਾ ਕਿ ਵੈਕਸੀਨ ਨੂੰ 14 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਨੇ ਖੂਨ ਦੇ ਥੱਕਿਆਂ ਦੇ ਮਰੀਜ਼ ਦੀ ਡਿਟੇਲ ਨਹੀਂ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਛੇਹ ਹੋਰ ਯੂਰਪੀਨ ਦੇਸ਼ਾਂ ਨੇ ਵੀ ਐਸਟ੍ਰਾਜੇਨੇਕਾ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ -ਜਾਰਡਨ ਦੇ ਸਿਹਤ ਮੰਤਰੀ ਨੇ ਹਸਪਤਾਲ 'ਚ ਮੌਤਾਂ ਹੋਣ ਤੋਂ ਬਾਅਦ ਅਹੁਦੇ ਤੋਂ ਦਿੱਤਾ ਅਸਤੀਫਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ : ਵਿਖਾਵਾਕਾਰੀਆਂ 'ਤੇ ਪੁਲਸ ਵਲੋਂ ਫਾਇਰਿੰਗ, 6 ਦੀ ਮੌਤ ਕਈ ਜ਼ਖਮੀ
NEXT STORY