ਰੋਮ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਵੈਕਸੀਨ ਦੀ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਦੌਰਾਨ ਮੁਸਲਿਮ ਧਾਰਮਿਕ ਆਗੂਆਂ ਵਿਚ ਕੋਰੋਨਾ ਵੈਕਸੀਨ ਬਣਾਏ ਜਾਣ ਅਤੇ ਉਸ ਦੀ ਵੰਡ ਦੇ ਦੌਰਾਨ ਸੂਰ ਦੇ ਮਾਂਸ ਨਾਲ ਬਣੇ ਉਤਪਾਦਾਂ ਦੀ ਵਰਤੋਂ ਨੂੰ ਲੈਕੇ ਬਹਿਸ ਛਿੜੀ ਹੋਈ ਹੈ। ਇਸ ਕੜੀ ਵਿਚ ਹੁਣ ਕਈ ਈਸਾਈ ਧਾਰਮਿਕ ਆਗੂਆਂ ਨੇ ਵੀ ਵੈਕਸੀਨ ਦੇ ਪਰੀਖਣ ਦੇ ਲਈ ਗਰਭਪਾਤ ਜ਼ਰੀਏ ਕੱਢੇ ਗਏ ਭਰੂਣ ਦੇ ਟਿਸ਼ੂਆਂ ਦੀ ਵਰਤੋਂ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਭਾਵੇਂਕਿ ਰੋਮਨ ਕੈਥੋਲਿਕ ਈਸਾਈਆਂ ਦੀ ਉੱਚ ਸੰਸਥਾ ਵੈਟੀਕਨ ਨੇ ਇਸ ਮਾਮਲੇ ਵਿਚ ਸਪਸ਼ੱਟ ਕਰ ਦਿੱਤਾ ਹੈ ਕਿ ਬੀਮਾਰੀ ਨਾਲ ਨਜਿੱਠਣ ਦੇ ਮਾਮਲੇ ਇਸ ਤਰ੍ਹਾਂ ਨਾਲ ਬਣੀ ਵੈਕਸੀਨ ਦੀ ਵਰਤੋਂ ਕਰਨਾ ਨੈਤਿਕ ਰੂਪ ਨਾਲ ਸਵੀਕਾਰਯੋਗ ਹੈ।
ਡੇਲੀ ਮੇਲ ਦੀ ਖ਼ਬਰ ਦੇ ਮੁਤਾਬਕ, ਵੈਟੀਕਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈਕਿ ਵੈਕਸੀਨ ਬਣਾਏ ਜਾਣ ਦੀ ਪ੍ਰਕਿਰਿਆ ਵਿਚ ਗੈਰ ਧਾਰਮਿਕ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ ਪਰ ਇਕ ਗੰਭੀਰ ਬੀਮਾਰੀ ਤੋਂ ਬਚਣ ਲਈ ਇਸ ਦੀ ਵਰਤੋਂ ਨੈਤਿਕ ਰੂਪ ਨਾਲ ਠੀਕ ਹੈ। ਵੈਕਸੀਨ ਦੇ ਰਿਸਰਚ ਅਤੇ ਪਰੀਖਣ ਦੇ ਦੌਰਾਨ ਭਰੂਣ ਤੋਂ ਮਿਲੇ ਟਿਸ਼ੂ ਦੀ ਵਰਤੋਂ ਕੀਤੀ ਜਾਂਦੀ ਹੈ। ਵੈਟੀਕਨ ਦੇ watchdog office for doctrinal orthodoxy ਨੂੰ ਬੀਤੇ ਕਈ ਮਹੀਨਿਆਂ ਤੋਂ ਦੁਨੀਆ ਭਰ ਦੀਆਂ ਚਰਚਾਂ ਤੋਂ ਇਸ ਤਰ੍ਹਾਂ ਦੇ ਸਵਾਲ ਮਿਲ ਰਹੇ ਸਨ, ਜਿਸ ਦੇ ਬਾਅਦ ਉਹਨਾਂ ਨੇ ਹੁਣ ਸਥਿਤੀ ਸਪਸ਼ੱਟ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ-ਅਮਰੀਕਾ ਦੇ ਸਬੰਧਾਂ ਲਈ ਬੇਹੱਦ ਖ਼ਾਸ ਰਿਹੈ ਸਾਲ 2020, ਜਾਣੋ ਕਿਵੇਂ
ਵੈਟੀਕਨ ਨੇ ਸਪਸ਼ੱਟ ਕਿਹਾ ਹੈ ਕਿ ਬਿਸ਼ਪ, ਕੈਥੋਲਿਕ ਸਮੂਹ ਅਤੇ ਹੋਰ ਧਰਮਾਂ ਨਾਲ ਜੁੜੇ ਲੋਕ ਟੀਕਾਕਰਨ ਦੇ ਲਈ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨ। ਵੈਟੀਕਨ ਨੇ ਕਿਹਾ ਕਿ ਅਸੀਂ ਸਿਰਫ ਵੈਕਸੀਨ ਨੂੰ ਸਮਰਥਨ ਦੇ ਰਹੇ ਹਾਂ ਇਸ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਚਰਚ ਦਾ ਰੁੱਖ਼ ਗਰਭਪਾਤ ਨੂੰ ਲੈ ਕੇ ਨਰਮ ਹੋ ਰਿਹਾ ਹੈ। ਉੱਧਰ ਫਾਈਜ਼ਰ, ਮੋਡਰਨਾ ਅਤੇ ਐਸਟ੍ਰਾਜੇਨੇਕਾ ਦੇ ਬੁਲਾਰਿਆਂ ਨੇ ਕਿਹਾ ਹੈ ਕਿ ਉਹਨਾਂ ਨੇ ਕੋਵਿਡ-19 ਟੀਕਿਆਂ ਵਿਚ ਸੂਰ ਦੇ ਮਾਂਸ ਨਾਲ ਬਣੇ ਉਤਪਾਦਾਂ ਦੀ ਵਰਤੋਂ ਨਹੀਂ ਕੀਤੀ ਹੈ ਪਰ ਕਈ ਕੰਪਨੀਆਂ ਨੇ ਇਸ ਬਾਰੇ ਵਿਚ ਕੋਈ ਪੁਸ਼ਟੀ ਨਹੀਂ ਕੀਤੀ।
ਫਲਾਈਟਾਂ ਰੱਦ ਹੋਣ ਕਾਰਨ ਯੂ. ਕੇ. 'ਚ ਫਸੇ ਕੈਨੇਡੀਅਨ ਲੋਕ, ਸੁਣਾਇਆ ਆਪਣਾ ਦੁੱਖ
NEXT STORY