ਵਾਸ਼ਿੰਗਟਨ (ਭਾਸ਼ਾ): ਭਾਰਤ-ਅਮਰੀਕਾ ਸੰਬੰਧਾਂ ਦੇ ਲਿਹਾਜ ਨਾਲ ਸਾਲ 2020 ਮੀਲ ਦਾ ਪੱਥਰ ਸਾਬਤ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਸਡ ਟਰੰਪ ਦੀ ਇਸ ਸਾਲ ਭਾਰਤ ਫੇਰੀ ਦੌਰਾਨ ਦੋਹਾਂ ਦੇਸ਼ਾਂ ਨੇ 'ਵਿਆਪਕ ਗਲੋਬਲ ਰਣਨੀਤਕ ਹਿੱਸੇਦਾਰੀ' ਨੂੰ ਵਧਾਵਾ ਦਿੱਤਾ। ਇਸੇ ਸਾਲ ਦੋਹਾਂ ਦੇਸ਼ਾਂ ਨੇ ਕੋਵਿਡ-19 ਮਹਾਮਾਰੀ ਅਤੇ ਇੱਥੇ ਹੋਈਆ ਰਾਸ਼ਟਰਪਤੀ ਚੋਣਾਂ ਦੇ ਕਾਰਨ ਪੈਦਾ ਹੋਏ ਘਰੇਲੂ ਰਾਜਨੀਤਕ ਗਤੀਰੋਧ ਦੇ ਬਾਵਜੂਦ ਆਪਣੇ ਸੰਬੰਧਾਂ ਨੂੰ ਬੇਮਿਸਾਲ ਉੱਚਾਈ ਅਤੇ ਗਤੀ ਪ੍ਰਦਾਨ ਕੀਤੀ।
2+2' ਵਾਰਤਾ ਰਹੀ ਮਹੱਤਵਪੂਰਨ
ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੋਹਾਂ ਦੇਸ਼ਾਂ ਦੇ ਵਿਚ ਦਿੱਲੀ ਵਿਚ '2+2' ਮੰਤਰੀ ਪੱਧਰ ਦੀ ਵਾਰਤਾ ਹੋਈ, ਜਿਸ ਵਿਚ ਅਮਰੀਕਾ ਵੱਲੋਂ ਵਿਦੇਸ਼ ਮੰਤਰੀ ਮਾਈਕ ਪੋਂਪਿਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਜਦਕਿ ਭਾਰਤ ਵੱਲੋਂ ਵਿਦੇਸ਼ ਮੰਤਰੀ ਐੱਸ, ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਿੱਸਾ ਲਿਆ, ਜਿਸ ਨਾਲ ਦੋਹਾਂ ਦੇਸ਼ਾਂ ਦੇ ਸੰਬੰਧਾਂ ਦੀ ਦ੍ਰਿੜ੍ਹਤਾ ਪ੍ਰਦਰਸ਼ਿਤ ਹੋਈ। ਭਾਰਤ ਦੂਜਾ ਦੇਸ਼ ਹੈ ਜਿਸ ਦੇ ਨਾਲ ਅਮਰੀਕਾ ਦੀ '2+2' ਵਾਰਤਾ ਹੋਈ। ਇਹ ਵਾਰਤਾ ਸੰਬੰਧਾਂ ਦੀ ਡੂੰਘਾਈ ਅਤੇ ਵਿਆਪਕਤਾ ਦੇ ਮੁੱਦਿਆਂ 'ਤੇ ਚਰਚਾ ਕਰਨ ਦਾ ਪ੍ਰਮੁੱਖ ਸਿਸਟਮ ਬਣ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਸਿਡਨੀ ਦੀਆਂ 100 ਥਾਂਵਾਂ ਸੰਭਾਵਿਤ ਕੋਵਿਡ-19 ਹੌਟਸਪੌਟ ਵਜੋਂ ਨਾਮਜ਼ਦ
ਸੀਨੀਅਰ ਅਧਿਕਾਰੀ ਨੇ ਕਹੀ ਇਹ ਗੱਲ
ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਰਾਸ਼ਟਰਪਤੀ ਟਰੰਪ ਦੀ ਇਤਿਹਾਸਿਕ ਭਾਰਤ ਫੇਰੀ (ਫਰਵਰੀ ਵਿਚ) ਨੇ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਜ਼ਿਕਰਯੋਗ ਯੋਗਦਾਨ ਦਿੱਤਾ। ਰਾਸ਼ਟਰਪਤੀ ਟਰੰਪ ਅਤੇ ਪੀ.ਐੱਮ. ਮੋਦੀ ਵੱਲੋਂ ਵਿਆਪਕ ਗਲੋਬਲ ਰਣਨੀਤਕ ਹਿੱਸੇਦਾਰੀ ਸੰਬੰਧਾਂ ਨੂੰ ਵਧਾਵਾ ਦੇਣ ਦੇ ਫ਼ੈਸਲੇ ਨਾਲ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੀ।'' ਅਧਿਕਾਰੀ ਨੇ ਕਿਹਾ,''ਸਾਡੀ ਲੋਕਤੰਤਰੀ ਨੀਂਹ ਅਤੇ ਆਪਸੀ ਹਿੱਤਾਂ ਨੇ ਕੋਵਿਡ-19 ਦੇ ਬਾਅਦ ਗਲੋਬਲ ਅਰਥਵਿਵਸਥਾ ਦੀ ਮੁੜ ਉਸਾਰੀ ਅਤੇ ਗਲੋਬਲ ਸਪਲਾਈ ਲੜੀ ਵਿਚ ਵਿਭਿੰਨਤਾ ਲਿਆਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸੁਤੰਤਰ ਅਤੇ ਖੁੱਲ੍ਹਾ ਬਣਾਈ ਰੱਖਣ ਵਿਚ ਮਦਦ ਕੀਤੀ ਹੈ, ਜਿਸ ਨਾਲ ਅਮਰੀਕਾ-ਭਾਰਤ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਕਾਇਮ ਰਹੇਗੀ।''
ਭਾਰਤੀ ਰਾਜਦੂਤ ਨੇ ਕਹੀ ਇਹ ਗੱਲ
ਭਾਰਤ ਅਤੇ ਅਮਰੀਕਾ ਦੇ ਵਿਚ ਮਹੱਤਵਪੂਰਨ 'ਬੇਕਾ' ਸਮਝੌਤਾ ਹੋਇਆ, ਜਿਸ ਨਾਲ ਦੋਹਾਂ ਦੇਸ਼ਾਂ ਨੇ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਕਦਮ ਚੁੱਕੇ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪੀ.ਟੀ.ਆਈ. ਨੂੰ ਕਿਹਾ,''ਗਲੋਬਲ ਮਹਾਮਾਰੀ ਦੇ ਵਿਚ ਭਾਰਤ-ਅਮਰੀਕਾ ਸੰਬੰਧ ਸ਼ਕਤੀ ਦਾ ਇਕ ਸਰੋਤ ਰਿਹਾ ਹੈ।ਟੀਕਾ ਤਿਆਰ ਕਰਨ ਨੂੰ ਲੈਕੇ ਹਿੰਦ-ਪ੍ਰਸ਼ਾਂਤ ਦੀ ਸੁਰੱਖਿਆ ਤੱਕ ਦੋਹਾਂ ਦੇਸ਼ਾਂ ਨੇ 2020 ਵਿਚ ਰਣਨੀਤਕ ਹਿੱਸੇਦਾਰੀ ਨੂੰ ਮਜ਼ਬੂਤ ਅਤੇ ਡੂੰਘਾ ਬਣਾਉਣ ਲਈ ਮਿਲ ਕੇ ਕੰਮ ਕੀਤਾ ਹੈ।'' ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ-ਭਾਰਤ ਵਪਾਰ ਪਰੀਸ਼ਦ ਅਤੇ ਅਮਰੀਕਾ-ਭਾਰਤ ਰਣਨੀਤਕ ਤੇ ਹਿੱਸੇਦਾਰੀ ਫੋਰਮ ਦੇ ਜ਼ਰੀਏ ਅਮਰੀਕਾ ਦੇ ਵਪਾਰ ਜਗਤ ਨੂੰ ਸੰਬੋਧਿਤ ਕੀਤਾ। ਦੇਹਾਂ ਦੇਸ਼ਾਂ ਵਿਚ ਰਣਨੀਤਕ ਊਰਜਾ ਹਿੱਸੇਦਾਰੀ ਅਤੇ ਭਾਰਤ-ਅਮਰੀਕਾ ਸੀ.ਈ.ਓ. ਫੋਰਮ ਦੀਆਂ ਬੈਠਕਾਂ ਵੀ ਹੋਈਆਂ, ਜਿਹਨਾਂ ਦਾ ਉਦੇਸ਼ ਦੋ-ਪੱਖੀ ਵਪਾਰ ਸੰਬੰਧਾਂ ਨੂੰ ਵਧਾਵਾ ਦੇਣਾ ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਝੂਠ ਬੋਲ ਕੇ ਉਡਾਣ ਭਰ ਰਿਹਾ ਸੀ ਕੋਰੋਨਾ ਪਾਜ਼ੀਟਿਵ ਵਿਅਕਤੀ, ਜਹਾਜ਼ 'ਚ ਹੋਈ ਮੌਤ
NEXT STORY