ਮੈਕਸੀਕੋ ਸਿਟੀ- ਮੈਕਸੀਕੋ 'ਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 7,051 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਵਾਇਰਸ ਕਾਰਨ 836 ਹੋਰ ਲੋਕਾਂ ਦੀ ਮੌਤ ਹੋ ਗਈ। ਇਹ ਦੇਸ਼ ਵਿਚ ਇਕ ਦਿਨ ਵਿਚ ਮਰਨ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ ਅਤੇ ਵਾਇਰਸ ਪੀੜਤਾਂ ਦੀ ਸਭ ਤੋਂ ਵੱਧ ਗਿਣਤੀ ਹੈ।
ਮੰਗਲਵਾਰ ਨੂੰ ਮੈਕਸੀਕੋ ਵਿਚ ਵਾਇਰਸ ਦੇ 7,051 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 3,11,500 ਹੋ ਗਈ ਅਤੇ ਇਸ ਕਾਰਨ 836 ਲੋਕਾਂ ਦੀ ਮੌਤ ਹੋਣ ਨਾਲ ਕੁਲ ਪੀੜਤਾਂ ਦੀ ਗਿਣਤੀ 36,327 ਹੋ ਚੁੱਕੀ ਹੈ। ਅਧਿਕਾਰੀਆਂ ਨੇ ਮੰਨਿਆ ਹੈ ਕਿ ਮਾਮੂਲੀ ਲੱਛਣਾਂ ਵਾਲੇ ਜਾਂ ਬਿਨਾ ਲੱਛਣ ਵਾਲੇ ਲੋਕਾਂ ਦੀ ਜਾਂਚ ਨਹੀਂ ਕੀਤੀ ਗਈ। ਇਸ ਲਈ ਪੀੜਤਾਂ ਅਤੇ ਮ੍ਰਿਤਕਾਂ ਦੀ ਗਿਣਤੀ ਅਧਿਕਾਰਤ ਗਿਣਤੀ ਤੋਂ ਵੱਧ ਹੋ ਸਕਦੀ ਹੈ। ਰੋਜ਼ਾਨਾ ਵੱਧ ਰਹੇ ਵਾਇਰਸ ਦੇ ਨਵੇਂ ਮਾਮਲਿਆਂ ਕਾਰਨ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਸਰਕਾਰ ਦੀ ਯੋਜਨਾ ਰੱਦ ਹੁੰਦੀ ਨਜ਼ਰ ਆ ਰਹੀ ਹੈ।
ਭਗਵਾਨ ਰਾਮ ਸੰਬੰਧੀ ਵਿਵਾਦਿਤ ਬਿਆਨ ਦੇਣ 'ਤੇ ਫਸੇ ਓਲੀ, ਯੂਜ਼ਰਸ ਨੇ ਕਿਹਾ 'ਆਧੁਨਿਕ ਰਾਵਣ'
NEXT STORY