ਲੰਡਨ(ਸੰਜੀਵ ਭਨੋਟ)- ਔਖੇ ਵੇਲੇ ਹਮੇਸ਼ਾਂ ਇਹ ਹੌਂਸਲਾ ਹੁੰਦਾ ਹੈ ਕਿ ਕੋਈ ਨੀ ਮੇਰੇ ਨਾਲ ਮੇਰਾ ਭਾਈਚਾਰਾ ਖੜ੍ਹਾ ਹੋਵੇਗਾ ਪਰ ਇਸ ਗੱਲ ਨੂੰ ਅੱਜ ਦੀ ਮੁਸ਼ਕਿਲ ਘੜੀ ਵਿਚ ਬਿਲਕੁੱਲ ਝੂਠਲਾ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੀ ਲਪੇਟ ਵਿਚ ਦੁਨੀਆਭਰ ਦੇ ਕਈ ਦੇਸ਼ ਆ ਚੁੱਕੇ ਹਨ। ਇਸ ਨੂੰ ਮਹਾਂਮਾਰੀ ਦਾ ਨਾਮ ਦਿੱਤਾ ਜਾ ਚੁੱਕਿਆ ਹੈ। ਜਿਥੇ ਇਹ ਲੋੜ ਹੈ ਕਿ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਉਥੇ ਤਕਰੀਬਨ ਏਸ਼ੀਅਨ ਗਰੋਸਰੀ ਸਟੋਰਾਂ ਵਾਲਿਆਂ ਨੇ ਜ਼ਰੂਰੀ ਖਾਣ ਪੀਣ ਵਾਲਿਆਂ ਵਸਤਾਂ ਦੇ ਰੇਟ ਦੁੱਗਣੇ ਕਰ ਦਿੱਤੇ ਹਨ।
ਆਪਣੇ ਰੇਟਾਂ ਵਿਚ ਵਾਧੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹਨਾਂ ਸਟੋਰਾਂ ਨੂੰ ਰੱਜ ਕੇ ਭੰਡਿਆ ਜਾ ਰਿਹਾ ਹੈ। ਹਰ ਦੁੱਖ-ਸੁੱਖ ਦੀ ਘੜੀ ਵਿਚ ਮਦਦ ਲਈ ਅੱਗੇ ਆਉਣ ਵਾਲੀ ਤੇ ਸਰਬਤ ਦਾ ਭਲਾ ਮੰਗਣ ਵਾਲੀ ਪੰਜਾਬੀ ਕੌਮ ਨਾਲ ਸਬੰਧਤ ਸਟੋਰ ਦੇ ਮਾਲਕ ਵੀ ਇਨਸਾਨੀਅਤ ਭੁੱਲ ਕੇ ਸਿਰਫ ਪੈਸੇ ਬਣਾਉਣ ਦੇ ਚੱਕਰ ਵਿਚ ਪਏ ਹੋਏ ਹਨ। ਗੌਰਤਲਬ ਹੈ ਕਿ ਬਰਤਾਨੀਆ ਸਰਕਾਰ ਵੱਲੋਂ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕੋਈ ਵੀ ਸਟੋਰ ਗ੍ਰਾਹਕਾਂ ਦਾ ਸੋਸ਼ਣ ਨਹੀਂ ਕਰ ਸਕਦਾ।
ਕੋਵਿਡ-19: ਕੈਨੇਡਾ 'ਚ ਟੈਕਸੀ ਇੰਡਸਟ੍ਰੀ ਦਾ ਬੁਰਾ ਹਾਲ, ਨਹੀਂ ਮਿਲ ਰਹੇ ਗਾਹਕ
NEXT STORY