ਮੈਡਰਿਡ- ਸਪੇਨ ਵਿਚ ਕੋਰੋਨਾਵਾਇਰਸ ਨਾਲ ਨਿਪਟਣ ਦੇ ਲਈ ਤਾਇਨਾਤ ਕੀਤੇ ਗਏ ਫੌਜੀਆਂ ਨੂੰ ਰਿਟਾਇਰਮੈਂਟ ਹੋਮਸ ਵਿਚ ਛੱਡ ਦਿੱਤੇ ਗਏ ਬਜ਼ੁਰਗ ਮਰੀਜ਼ ਤੇ ਕੁਝ ਲਾਸ਼ਾਂ ਮਿਲੀਆਂ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਚੱਲਦੇ ਮੈਡਰਿਡ ਦੇ ਇਕ ਸ਼ਾਪਿੰਗ ਮਾਲ ਵਿਚ ਆਈਸ ਰਿੰਕ ਨੂੰ ਅਸਥਾਈ ਮੁਰਦਾਘਰ ਵਿਚ ਤਬਦੀਲ ਕਰ ਦਿੱਤਾ।
ਸਪੇਨ ਵਿਚ ਫੌਜ ਨੂੰ ਰਿਟਾਇਰਮੈਂਟ ਹੋਮਸ ਨੂੰ ਇਨਫੈਕਸ਼ਨ ਮੁਕਤ ਬਣਾਉਣ ਵਿਚ ਮਦਦ ਦਾ ਕੰਮ ਸੌਂਪਿਆ ਗਿਆ ਹੈ। ਸਪੇਨ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ, ਜਿਥੇ ਕੋਵਿਡ-19 ਦੇ ਚੱਲਦੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੀ ਰੱਖਿਆ ਮੰਤਰੀ ਮਾਗਰੀਟਾ ਰੋਬਲੇਸ ਨੇ ਟੈਲੇਸਿੰਕੋ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਇਹਨਾਂ ਕੇਂਦਰਾਂ ਵਿਚ ਬਜ਼ੁਰਗ ਲੋਕਾਂ ਦੇ ਨਾਲ ਹੋਏ ਵਿਵਹਾਰ ਨੂੰ ਲੈ ਕੇ ਅਸੀਂ ਸਖਤ ਰੁਖ ਅਪਣਾਉਣ ਜਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਫੌਜ ਨੂੰ ਇਹਨਾਂ ਕੇਂਦਰਾਂ ਵਿਚ ਕੁਝ ਪੂਰੀ ਤਰ੍ਹਾਂ ਛੱਡ ਦਿੱਤੇ ਗਏ ਲੋਕ ਮਿਲੇ ਤੇ ਕੁਝ ਵਿਅਕਤੀ ਮ੍ਰਿਤ ਹਾਲਾਤ ਵਿਚ ਮਿਲੇ। ਦੇਸ਼ ਦੇ ਪ੍ਰੋਸੀਕਿਊਸ਼ਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਪੇਨ ਦੇ ਸਿਹਤ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ 24 ਘੰਟਿਆਂ ਅੰਦਰ 462 ਲੋਕਾਂ ਦੀ ਮੌਤ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,182 ਤੱਕ ਪਹੁੰਚ ਗਈ ਹੈ। ਇਸ ਵਿਚਾਲੇ ਮੈਡਰਿਡ ਦੇ ਪੈਲੇਸਿਓ ਡੇ ਹੀਲੋ ਜਾਂ ਆਈਸ ਪੈਲੇਸ ਮਾਲ ਦੇ ਅੰਦਰ ਰਿੰਕ ਨੂੰ ਅਸਥਾਈ ਮੁਰਦਾਘਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਆਸਟਰੇਲੀਆ 'ਚ ਕੋਰੋਨਾ ਕਾਰਨ 8ਵੀਂ ਮੌਤ, ਕਰੂਜ਼ ਸ਼ਿੱਪ 'ਤੇ ਸਵਾਰ 133 ਲੋਕ ਇਨਫੈਕਟਡ
NEXT STORY