ਸਿਓਲ- ਦੱਖਣੀ ਕੋਰੀਆ ਵਿਚ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 435 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਇਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 5,621 ਹੋ ਗਈ ਹੈ। ਚੀਨ ਦੇ ਬਾਹਰ ਇਸ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਦੱਖਣੀ ਕੋਰੀਆ ਵਿਚ ਹੀ ਸਾਹਮਣੇ ਆਏ ਹਨ।
ਰੋਗ ਕੰਟਲੋਰ ਤੇ ਰੋਕਥਾਨ ਦੇ ਕੋਰੀਆ ਕੇਂਦਰ ਨੇ ਦੱਸਿਆ ਕਿ ਬੁੱਧਵਾਰ ਨੂੰ ਇਸ ਦੇ 435 ਨਵੇਂ ਮਾਮਲੇ ਸਾਹਮਣੇ ਆਏ ਹਾਲਾਂਕਿ ਮੰਗਲਵਾਰ ਨੂੰ ਸਾਹਮਣੇ ਆਏ 851 ਮਾਮਲਿਆਂ ਦੀ ਤੁਲਨਾ ਵਿਚ ਇਹ ਘੱਟ ਹਨ। ਵਿਭਾਗ ਨੇ ਕਿਹਾ ਕਿ ਦੇਸ਼ ਵਿਚ ਕੁੱਲ 5,621 ਲੋਕਾਂ ਦੇ ਇਸ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਉਥੇ ਹੀ ਇਸ ਨਾਲ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨੇ ਘਾਤਕ ਵਾਇਰਸ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਜਨਤਕ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਦੇਸ਼ ਵਿਚ ਸਕੂਲਾਂ ਦੀ ਛੁੱਟੀ ਨੂੰ ਤਿੰਨ ਹਫਤਿਆਂ ਲਈ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਈਰਾਨ 'ਚ ਕੋਰੋਨਾਵਾਇਰਸ ਦਾ ਡਰ, ਮਸਜਿਦ ਦੀਆਂ ਕੰਧਾਂ ਨੂੰ ਚੱਟ ਰਹੇ ਲੋਕ (ਵੀਡੀਓ)
ਅਖਰੋਟ ਖਾਣ ਨਾਲ ਬਜ਼ੁਰਗ ਅਵਸਥਾ ’ਚ ਤੰਦਰੁਸਤ ਰਹਿੰਦੀਆਂ ਹਨ ਔਰਤਾਂ
NEXT STORY