ਨਿਊਯਾਰਕ- ਕੋਰੋਨਾ ਵਾਇਰਸ ਮਹਾਮਾਰੀ ਨੇ ਨਾ ਸਿਰਫ ਦੁਨੀਆ ਦੀ ਅਰਥ-ਵਿਵਸਥਾ 'ਤੇ ਲਗਾਮ ਲਗਾਈ ਹੈ ਬਲਿਕ ਕਈ ਲੋਕਾਂ ਦੇ ਸੁਪਨਿਆਂ ਦੀ ਉਡਾਣ 'ਤੇ ਵੀ ਲਾਕਡਾਊਨ ਕਰ ਦਿੱਤੀ ਹੈ। ਕੁਝ ਅਜਿਹੀ ਹੀ ਕਹਾਣੀ ਇਟਲੀ ਦੇ ਇਕ ਜੋੜੇ ਜਿਆਕਵਿੰਤੋ ਅਤੇ ਉਨ੍ਹਾਂ ਦੀ ਪਤਨੀ ਵੇਰਾ ਕੋਜਲੋਵਸਿਕੀਆ ਦੀ ਹੈ। ਇਹ ਜੋੜਾ ਪਿਛਲੇ 4 ਸਾਲਾਂ ਤੋਂ 5 ਮਹਾਦੀਪਾਂ ਦੇ 50 ਦੇਸ਼ਾਂ ਦੀ ਯਾਤਰਾ ਕਰ ਚੁੱਕਾ ਹੈ।
ਹੁਣ ਕੋਰੋਨਾ ਵਾਇਰਸ ਮਹਾਮਾਰੀ ਨੇ ਇਨ੍ਹਾਂ ਦੇ ਵਰਲਡ ਟੂਰ ਨੂੰ ਵੀ ਰੋਕ ਦਿੱਤਾ ਹੈ ਅਤੇ ਇਹ ਜੋੜਾ ਪਿਛਲੇ ਦੋ ਹਫਤਿਆਂ ਤੋਂ ਫਲੋਰੀਡਾ ਵਿਚ ਫਸਿਆ ਹੋਇਆ ਹੈ। 38 ਸਾਲਾ ਜਿਆਕਵਿੰਤੋ ਮੁਤਾਬਕ ਉਨ੍ਹਾਂ ਦਾ ਸੁਪਨਾ ਸੀ ਕਿ ਕਾਰ ਰਾਹੀਂ ਉਹ ਪੂਰੀ ਦੁਨੀਆ ਦੀ ਸੈਰ ਕਰਨ ਪਰ ਫਲੋਰੀਡਾ ਵਿਚ ਉਹ ਫਸ ਗਏ ਹਨ। ਇਹ ਜੋੜਾ ਫਿਲਹਾਲ ਉੱਤਰੀ ਮਿਆਮੀ ਦੇ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਸੈਂਟਰ ਵਿਚ ਆਪਣੀ ਕਾਰ ਵਿਚ ਹੀ ਰਹਿ ਰਿਹਾ ਹੈ।
ਉਨ੍ਹਾਂ ਨੇ ਚਾਰ ਸਾਲ ਪਹਿਲਾਂ ਇਸ ਸਫਰ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਲਗਭਗ ਸਾਰੇ ਦੇਸ਼ਾਂ ਨੇ ਟਰੈਵਲ ਬੈਨ ਲਗਾ ਦਿੱਤੇ ਹਨ ਅਤੇ ਹੁਣ ਉਹ ਫਲੋਰੀਡਾ ਵਿਚ ਹਨ। ਅਗਲਾ ਸਫਰ ਲਾਕਡਾਊਨ ਦੇ ਬਾਅਦ ਹੀ ਸ਼ੁਰੂ ਹੋ ਸਕੇਗਾ।
ਜ਼ਿਕਰਯੋਗ ਹੈ ਕਿ ਇਸ ਵਿਚਕਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਆਪਣੀ ਚਮਕ-ਦਮਕ ਅਤੇ ਜ਼ਿੰਦਾਦਿਲੀ ਲਈ ਮਸ਼ਹੂਰ ਨਿਊਯਾਰਕ ਵਿਚ ਹੁਣ ਮਾਤਮ ਛਾਇਆ ਹੋਇਆ ਹੈ। ਇਸ ਸੂਬੇ ਵਿਚ ਹੀ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸਥਿਤੀ ਅੱਗੇ ਨਾਲੋਂ ਕੁਝ ਠੀਕ ਹੋ ਰਹੀ ਹੈ।
ਆਸਟ੍ਰੇਲੀਆ 'ਚ 44 ਨਵੇਂ ਮਾਮਲੇ, ਪੀ.ਐੱਮ.ਮੌਰੀਸਨ ਨੇ ਕਹੀ ਇਹ ਗੱਲ
NEXT STORY