ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਨਾਲ ਰੀਪਬਲਿਕਨ ਪਾਰਟੀ ਦੀ ਚਿੰਤਾ ਵੱਧ ਗਈ ਹੈ। ਚੋਣਾਂ ਵਿਚ ਸਿਰਫ ਇਕ ਮਹੀਨਾ ਹੀ ਬਾਕੀ ਹੈ ਤੇ ਚੋਣ ਮੁਹਿੰਮ ਲਈ ਇਹ ਸਮਾਂ ਬਹੁਤ ਅਹਿਮ ਹੁੰਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਮੋਟੇ ਤੇ ਬਜ਼ੁਰਗ ਵਿਅਕਤੀਆਂ ਨੂੰ ਕੋਰੋਨਾ ਕਾਰਨ ਹੋਰ ਖਤਰਾ ਵੱਧ ਜਾਂਦਾ ਹੈ। ਟਰੰਪ ਦਾ ਮੋਟਾਪਾ, ਉਮਰ, ਹਾਈ ਕੈਲੋਸਟ੍ਰਾਲ ਅਤੇ ਪੁਰਸ਼ ਹੋਣਾ ਇਹ ਸਭ ਕੋਰੋਨਾ ਦੇ ਹੋਰ ਵਿਗੜਨ ਦੇ ਖਤਰੇ ਨੂੰ ਵਧਾ ਦਿੰਦੇ ਹਨ। ਮਾਹਰਾਂ ਨੂੰ ਟਰੰਪ ਦੀ ਸਿਹਤ ਦੀ ਚਿੰਤਾ ਹੈ। ਹਾਲਾਂਕਿ ਟਰੰਪ ਦਾ ਕਹਿਣਾ ਹੈ ਕਿ ਉਹ ਠੀਕ ਮਹਿਸੂਸ ਕਰ ਰਹੇ ਹਨ।
ਟਰੰਪ ਦੇ ਕੋਰੋਨਾ ਪਾਜ਼ੀਟਿਵ ਹੋਣ ਮਗਰੋਂ ਚੋਣ ਮੁਹਿੰਮ ਰੁਕ ਨਾ ਜਾਵੇ ਇਸ ਲਈ ਸਵਾਲ ਇਹ ਵੀ ਉੱਠ ਰਹੇ ਹਨ ਕਿ ਕੀ ਰੀਪਬਲਿਕਨ ਪਾਰਟੀ ਟਰੰਪ ਕੋਲੋਂ ਰਾਸ਼ਟਰਪਤੀ ਚੋਣਾਂ ਦੀ ਟਿਕਟ ਵਾਪਸ ਲੈ ਸਕਦੀ ਹੈ। ਅਜਿਹੇ ਵਿਚ ਟਰੰਪ ਦੀ ਥਾਂ ਨਵਾਂ ਉਮੀਦਵਾਰ ਕੌਣ ਹੋ ਸਕਦਾ ਹੈ?
ਅਮਰੀਕੀ ਸੰਵਿਧਾਨ ਵਿਚ ਹੈ ਵਰਣਨ-
ਅਮਰੀਕੀ ਸੰਵਿਧਾਨ ਦੀ 25ਵੀਂ ਸੋਧ ਵਿਚ ਇਸ ਗੱਲ ਦਾ ਜ਼ਿਕਰ ਹੈ ਕਿ ਜੇਕਰ ਰਾਸ਼ਟਰਪਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਵਿਚ ਅਸਮਰੱਥ ਹੋਵੇ ਤਾਂ ਉਪ ਰਾਸ਼ਟਰਪਤੀ ਕਿਵੇਂ ਸੱਤਾ ਦੇ ਮੁਖੀ ਬਣ ਜਾਂਦਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਉਮੀਦਵਾਰ ਦੇ ਬੀਮਾਰ ਹੋਣ ਜਾਂ ਉਸ ਦੇ ਪਰਚਾ ਵਾਪਸ ਲੈਣ ਦੀ ਸਥਿਤੀ ਵਿਚ ਕੀ ਕੀਤਾ ਜਾ ਸਕਦਾ ਹੈ। ਫਿਲਹਾਲ ਆਉਣ ਵਾਲੇ ਦਿਨਾਂ ਵਿਚ ਸਪੱਸ਼ਟ ਹੋ ਜਾਵੇਗਾ ਕਿ ਅੱਗੇ ਕੀ ਹੋਵੇਗਾ।
ਅਮਰੀਕਾ : ਜਿਹੜੇ ਹਸਪਤਾਲ 'ਚ ਚੱਲ ਰਿਹੈ ਟਰੰਪ ਦਾ ਇਲਾਜ, ਉੱਥੇ ਮਿਲਿਆ ਸ਼ੱਕੀ ਬੈਗ
NEXT STORY