ਸਿਡਨੀ, (ਸਨੀ ਚਾਂਦਪੁਰੀ): ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਕੋਰੋਨਾ ਵਾਇਰਸ ਦੇ ਮਾਮਲੇ ਹੌਲੀ-ਹੌਲੀ ਸਾਹਮਣੇ ਆ ਰਹੇ ਹਨ ਪਰ ਨਤੀਜੇ ਬੜੇ ਭਿਆਨਕ ਹਨ । ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਹੁਣ ਇਹ 50 ਹੋ ਚੁੱਕੀ ਹੈ।
ਕੀ ਹੈ ਗਰਾਊਂਡ ਰਿਪੋਰਟ :
ਆਸਟ੍ਰੇਲੀਆ 'ਚ ਹੁਣ ਤੱਕ ਦੇ ਕੋਰੋਨਾ ਵਾਇਰਸ ਦੇ 6,010 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 50 ਮੌਤਾਂ ਹੋ ਚੁੱਕੀਆਂ ਹਨ । ਮੌਤਾਂ ਦੀ ਗਿਣਤੀ ਲਗਾਤਾਰ ਵਧਣ ਦੀ ਪੁਸ਼ਟੀ ਇੱਥੋਂ ਹੋ ਰਹੀ ਹੈ ਕਿ ਇਕ ਹਫ਼ਤਾ ਪਹਿਲਾਂ ਇਹ ਗਿਣਤੀ 21 ਸੀ ਅਤੇ ਹੁਣ 50 ਤਕ ਪੁੱਜ ਗਈ ਹੈ।
ਸੂਬਿਆਂ 'ਚ ਕਿੰਨੇ ਮਰੀਜ਼ ਅਤੇ ਕਿੰਨੀਆਂ ਹੋਈਆਂ ਮੌਤਾਂ :
ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਦੇ ਸਭ ਤੋ ਵੱਧ ਮਾਮਲੇ ਨਿਊ ਸਾਊਥ ਵੇਲਜ਼ ਵਿਚ ਹਨ, ਜਿੱਥੇ ਕਿ 2,734 ਮਰੀਜ਼ ਅਤੇ 21 ਮੌਤਾਂ ਹੋਈਆਂ ਹਨ । ਵਿਕਟੋਰੀਆ 'ਚ 1,212 ਲੋਕ ਕੋਰੋਨਾ ਇਨਫੈਕਟਡ ਹਨ ਅਤੇ ਇੱਥੇ 12 ਮੌਤਾਂ ਹੋ ਚੁੱਕੀਆਂ ਹਨ। ਕੁਈਨਜ਼ਲੈਂਡ 'ਚ ਪੀੜਤਾਂ ਦੀ ਗਿਣਤੀ 934 ਅਤੇ ਇੱਥੇ 4 ਮੌਤਾਂ ਹੋ ਚੁੱਕੀਆਂ ਹਨ । ਦੱਖਣੀ ਆਸਟ੍ਰੇਲੀਆ 'ਚ ਕੋਰੋਨਾ ਦੇ 470 ਮਾਮਲੇ ਸਾਹਮਣੇ ਹਨ ਅਤੇ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ । ਤਸਮਾਨੀਆ ਵਿਚ 97 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇੱਥੇ 3 ਮੌਤਾਂ ਹੋ ਚੁੱਕੀਆਂ ਹਨ । ਉੱਤਰੀ ਖੇਤਰ (ਟੈਰੇਟਰੀ) ਵਿਚ ਸਭ ਤੋਂ ਘੱਟ 28 ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਕੋਈ ਮੌਤ ਨਹੀਂ ਹੋਈ ਹੈ । ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਪਬਲਿਕ ਸਥਾਨ 'ਤੇ ਜਾ ਕੇ ਉਹ ਵਾਇਰਸ ਦੇ ਸ਼ਿਕਾਰ ਨਾ ਹੋ ਜਾਣ।
ਈਰਾਨ 'ਚ ਕੋਰੋਨਾ ਦੀ ਦਵਾਈ ਸਮਝ ਲੋਕਾਂ ਨੇ ਪੀਤਾ 'ਜ਼ਹਿਰ', 600 ਦੀ ਮੌਤ ਤੇ 3000 ਬੀਮਾਰ
NEXT STORY