ਸੇਨ ਜੋਸ (ਵਾਰਤਾ)— ਮੱਧ ਅਮਰੀਕੀ ਦੇਸ਼ ਕੋਸਟਾਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ 'ਚ ਕੰਜ਼ਰਵੇਟਿਵ ਨੇਤਾ ਫੈਬਰੀਸਿਓ ਅਲਵਾਰਡੋ ਨੂੰ 11 ਫੀਸਦੀ ਦੀ ਲੀਡ ਮਿਲੀ ਹੈ। ਕੋਸਟਾਰੀਕਾ ਦੀ ਇਕ ਅਖਬਾਰ ਮੁਤਾਬਕ ਰਾਸ਼ਟਰਪਤੀ ਚੋਣ ਲਈ ਐਤਵਾਰ ਨੂੰ ਹੋਈ ਵੋਟਿੰਗ ਦੀ ਗਿਣਤੀ ਵਿਚ ਫੈਬਰੀਸਿਓ ਅਲਵਾਰਡੋ ਨੂੰ 26.7 ਫੀਸਦੀ ਵੋਟ ਮਿਲੇ ਜਦਕਿ ਉਨ੍ਹਾਂ ਦੇ ਵਿਰੋਧੀ ਅੰਟੋਨਿਓ ਅਲਵਾਰੇਜ਼ ਦੂਜੇ ਸਥਾਨ 'ਤੇ ਰਹੇ, ਜਿਨ੍ਹਾਂ ਨੂੰ 22.6 ਫੀਸਦੀ ਵੋਟ ਮਿਲੇ। ਦੇਸ਼ ਦੇ ਉੱਚਤਮ ਅਹੁਦੇ ਲਈ ਜੇ ਕਿਸੇ ਵੀ ਉਮੀਦਵਾਰ ਨੂੰ ਘੱਟ ਤੋਂ ਘੱਟ 40 ਫੀਸਦੀ ਵੋਟ ਹਾਸਲ ਨਹੀਂ ਹੁੰਦੇ ਹਨ ਤਾਂ ਅਪ੍ਰੈਲ ਤੋਂ ਪਹਿਲਾਂ ਦੁਬਾਰਾ ਚੋਣਾਂ ਹੋ ਸਕਦੀਆਂ ਹਨ।
ਇਟਲੀ 'ਚ ਧਾਰਮਿਕ ਸੀ.ਡੀ. 'ਗਾਥਾ ਚਮਕੌਰ ਸਾਹਿਬ' ਰਿਲੀਜ਼
NEXT STORY