ਲੰਡਨ— ਬ੍ਰਿਟੇਨ ਦੇ ਇਕ ਕੌਂਸਲ ਕਰਮਚਾਰੀ ਦੀ ਤਸਵੀਰ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਉਸ ਨੂੰ 'ਇੰਪਲਾਯ ਆਫ ਦਿ ਮੰਥ' ਕਹਿ ਰਹੇ ਹਨ। ਇਸ ਤਸਵੀਰ ਵਿਚ ਜਿਮੀ ਕਾਸ ਚਿੱਕੜ ਵਾਲੇ ਪਾਣੀ ਵਿਚ ਸਿਰ ਦੇ ਭਾਰ ਵੜ ਕੇ ਜ਼ਮੀਨ ਹੇਠਾਂ ਟੁੱਟੀ ਹੋਈ ਪਾਇਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
23 ਸਾਲਾ ਜਿਮੀ ਅਮਰੀਕਾ ਦੇ ਟੈਕਸਾਸ ਦੇ ਹੂਡ ਕਾਊਂਟੀ ਵਿਚ ਇਕ ਘਰ ਦੇ ਬਾਹਰ ਜ਼ਮੀਨ ਤੋਂ ਪੰਜ ਫੁੱਟ ਹੇਠਾਂ ਟੁੱਟੇ ਹੋਏ ਕਲੈਂਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੀ ਇਹ ਤਸਵੀਰ ਖਿੱਚੀ ਗਈ ਸੀ। ਇਹ ਤਸਵੀਰ ਐਡਮਸ ਵੱਲੋਂ ਖਿੱਚੀ ਗਈ ਸੀ। ਐਡਮਸ ਨੇ ਇਹ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਅਤੇ ਨਾਲ ਹੀ ਕੈਪਸ਼ਨ ਵਿਚ ਲਿਖਿਆ—'ਸੱਚ ਵਿਚ ਐਕਟਨ ਮਿਊਂਸੀਪਲ ਯੂਟੀਲਿਟੀ ਡਿਸਟ੍ਰਿਕਟ ਦੇ ਕਰਮਚਾਰੀ ਪੂਰੀ ਵਚਨਬੱਧਤਾ ਨਾਲ ਕੰਮ ਕਰਦੇ ਹਨ।' ਐਡਮਸ ਨੇ ਜਿਮੀ ਦੀ ਇਸ ਤਸਵੀਰ ਦੇ ਨਾਲ ਹੈਸ਼ਟੈਗ 'ਇੰਪਲਾਯ ਆਫ ਦਿ ਮੰਥ' ਦੀ ਵੀ ਵਰਤੋਂ ਕੀਤੀ। ਇਹ ਤਸਵੀਰ ਕੁਝ ਹੀ ਮਿੰਟਾਂ ਵਿਚ ਪੂਰੀ ਦੁਨੀਆ ਵਿਚ ਸ਼ੇਅਰ ਕੀਤੀ ਗਈ ਅਤੇ ਲੋਕਾਂ ਨੇ ਇਸ ਕਰਮਚਾਰੀ ਨੂੰ ਸਲਾਮ ਕੀਤਾ, ਜੋ ਅਜਿਹੇ ਹਲਾਤਾਂ ਵਿਚ ਕੰਮ ਕਰਦੇ ਹਨ।
ਡੈਨਮਾਰਕ 'ਚ ਔਰਤਾਂ ਨੇ ਰਚਿਆ ਇਤਿਹਾਸ, ਮਸਜਿਦ 'ਚ ਦਿੱਤੀ ਅਜਾਨ (ਦੇਖੋ ਤਸਵੀਰਾਂ)
NEXT STORY