ਬਰਲਿਨ-ਰੇਲਵੇ ਸਟੇਸ਼ਨ ਅਤੇ ਏਅਰਪੋਰਟ ਵਰਗੀਆਂ ਥਾਵਾਂ 'ਤੇ ਸਮਾਨ ਦੇ ਬੈਗ ਗੁੰਮ ਹੋਣ ਜਾਂ ਬਦਲੇ ਜਾਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਯਾਤਰੀਆਂ ਦੀ ਭੀੜ 'ਚ ਇਨ੍ਹਾਂ ਨੂੰ ਕੰਟਰੋਲ ਕਰਨਾ ਉਥੇ ਸੁਰੱਖਿਆ 'ਤੇ ਨਜ਼ਰ ਰੱਖ ਰਹੇ ਸਟਾਫ਼ ਲਈ ਵੀ ਆਸਾਨ ਨਹੀਂ ਹੁੰਦਾ ਪਰ ਇਸ ਨੂੰ ਕੰਟਰੋਲ ਕਰਨ ਲਈ ਹੁਣ ਜਰਮਨੀ 'ਚ ਇਕ ਅਜੀਬ ਪਹਿਲ ਕੀਤੀ ਜਾ ਰਹੀ ਹੈ। ਇਸ ਪਹਿਲ ਦੀ ਚਰਚਾ ਦੁਨੀਆ ਭਰ 'ਚ ਹੋ ਰਹੀ ਹੈ। ਦਰਅਸਲ, ਇਥੇ ਏਅਰਪੋਰਟ ਅਥਾਰਿਟੀ ਨੇ ਸੈਲਾਨੀਆਂ ਨੂੰ ਕਿਹਾ ਕਿ ਉਹ ਆਪਣੇ ਨਾਲ ਰੰਗੀਨ ਭਾਵ ਰੰਗ-ਬਿਰੰਗੇ ਬੈਗ ਲੈ ਕੇ ਆਉਣ। ਅਧਿਕਾਰੀਆਂ ਦਾ ਮੰਨਣਾ ਹੈ ਕਿ ਰੰਗੀਨ ਬੈਗ ਨਾਲ ਏਅਰਪੋਰਟ ਅਟੈਂਡੇਟ ਲਈ ਇਹ ਪਤਾ ਲਾਉਣਾ ਆਸਾਨ ਹੋ ਜਾਵੇਗਾ ਕਿ ਕਿਹੜਾ ਬੈਗ ਕਿਸ ਦਾ ਹੈ। ਅਜੇ ਜ਼ਿਆਦਾਤਰ ਬੈਗ ਕਾਲੇ ਰੰਗ ਦੇ ਹੁੰਦੇ ਹਨ ਅਤੇ ਬੈਗਾਂ ਦੀ ਭੀੜ 'ਚ ਕਿਹੜਾ ਬੈਗ ਕਿਸ ਦਾ ਹੈ, ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਮਰੂਨ ਤੋਂ ਸ਼ੁਰੂ ਕੀਤਾ ਤਿੰਨ ਦੇਸ਼ਾਂ ਦਾ ਅਫਰੀਕੀ ਦੌਰਾ
ਏਅਰਪੋਰਟ 'ਤੇ ਜਮ੍ਹਾ ਹਨ 2 ਹਜ਼ਾਰ ਤੋਂ ਜ਼ਿਆਦਾ ਸੂਟਕੇਸ
ਫ੍ਰੈਂਕਫਰਟ ਹਵਾਈ ਅੱਡੇ ਦੇ ਬੁਲਾਰੇ ਥਾਮਸ ਕਿਰਨਰ ਨੇ ਦੱਸਿਆ ਕਿ ਕਈ ਲੋਕ ਪਹੀਏ ਵਾਲੇ ਕਾਲੇ ਸੂਟਕੇਸ ਨਾਲ ਯਾਤਰਾ ਕਰਦੇ ਹਨ ਜਿਸ ਨਾਲ ਕਿਸੇ ਮੁਸੀਬਤ 'ਚ ਬੈਗ ਦੀ ਪਛਾਣ ਕਰਨ 'ਚ ਬਹੁਤ ਸਮਾਂ ਲੱਗਦਾ ਹੈ। ਕਿਰਨਰ ਮੁਤਾਬਕ ਪਿਛਲੇ ਕੁਝ ਹਫ਼ਤਿਆਂ 'ਚ ਸੂਟਕੇਸ ਗੁੰਮ ਹੋਣ ਦੇ ਮਾਮਲਿਆਂ 'ਚ ਕਮੀ ਦੇ ਬਾਵਜੂਦ ਇਥੇ ਸੂਟਕੇਸਾਂ ਦੀ ਗਿਣਤੀ 4 ਅੰਕਾਂ ਤੋਂ ਉੱਤੇ ਪਹੁੰਚ ਗਈ ਹੈ ਜੋ ਗੁੰਮ ਹੋਏ ਜਾਂ ਫ਼ਿਰ ਮਾਲਕਾਂ ਤੱਕ ਨਹੀਂ ਪਹੁੰਚੇ। ਉਨ੍ਹਾਂ ਦੱਸਿਆ ਕਿ ਵਰਤਮਾਨ 'ਚ ਫ੍ਰੈਂਕਫਰਟ ਹਵਾਈ ਅੱਡੇ 'ਤੇ ਅਜਿਹੇ 2000 ਸੂਟਕੇਸ ਪਏ ਹਨ ਜੋ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਚੀਨ ਦੇ ਤਿਆਨਜਿਨ ਸ਼ਹਿਰ 'ਚ ਗੈਸ ਧਮਾਕਾ, 4 ਦੀ ਮੌਤ ਤੇ 13 ਜ਼ਖਮੀ
ਇਸ ਦੌਰਾਨ ਫ੍ਰੈਂਕਫਰਟ ਏਅਰਪੋਰਟ ਦੇ ਮੁਖੀ ਸਟੀਫਨ ਸ਼ੁਲਤੇ ਦਾ ਮੰਨਣਾ ਸੀ ਕਿ ਹਾਲ ਦੇ ਹਫ਼ਤਿਆਂ 'ਚ ਕਾਲੇ ਸੂਟਕੇਸ ਦੀ ਜ਼ਿਆਦਾ ਗਿਣਤੀ ਕਾਰਨ ਏਅਰਲਾਇੰਸ ਅਤੇ ਬੈਗੇਜ ਹੈਂਡਲਰ ਦੋਵਾਂ ਲਈ ਕਾਫੀ ਦਿੱਕਤਾਂ ਆ ਰਹੀਆਂ ਹਨ। ਸਾਮਾਨ ਰੱਖਣ ਤੋਂ ਬਾਅਦ ਐਗਜ਼ਿਟ ਦੌਰਾਨ ਇਨ੍ਹਾਂ ਦੀ ਕਾਫੀ ਅਦਬਾ-ਬਦਲੀ ਹੋ ਜਾਂਦੀ ਹੈ। ਇਸ ਨਾਲ ਨਜਿੱਠਣ ਲਈ ਏਅਰਪੋਰਟ ਨੇ ਯਾਤਰੀਆਂ ਨੂੰ ਪਹਿਲਾਂ ਹੀ ਆਪਣੇ ਸਾਮਾਨ 'ਤੇ ਆਪਣਾਂ ਨਾ ਅਤੇ ਐਡਰੈੱਸ ਵਾਲਾ ਇਕ ਲੇਬਲ ਲਾਉਣ ਦਾ ਸੁਝਾਅ ਦਿੱਤਾ ਸੀ ਪਰ ਪੁਲਸ ਨੇ ਇਸ ਨੂੰ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਇਸ ਨੂੰ ਰੋਕਣ ਲਈ ਕਿਹਾ ਸੀ। ਹੁਣ ਇਸ ਸਮੱਸਿਆ ਦੇ ਹੱਲ ਲਈ ਇਹ ਤਰੀਕਾ ਕੱਢਿਆ ਗਿਆ ਹੈ। ਦੱਸ ਦੇਈਏ ਕਿ ਏਅਰਪੋਰਟ 'ਤੇ ਇਸ ਤਰ੍ਹਾਂ ਦੀ ਦਿੱਕਤ ਉਸ ਸਮੇਂ ਤੋ ਆ ਰਹੀ ਹੈ ਜਦੋਂ ਕੋਰੋਨਾ ਕਾਰਨ ਯਾਤਰੀਆਂ ਦਾ ਆਉਣਾ-ਜਾਣਾ ਬਹੁਤ ਘੱਟ ਹੈ। ਜੇਕਰ ਯਾਤਰੀਆਂ ਦੀ ਗਿਣਤੀ ਵਧਦੀ ਹੈ ਤਾਂ ਫ੍ਰੈਂਕਫਰਟ ਏਅਰਪੋਰਟ ਲਈ ਸਥਿਤੀ ਨੂੰ ਸੰਭਾਲਣਾ ਹੋਰ ਮੁਸ਼ਕਲ ਹੋ ਜਾਵੇਗਾ।
ਇਹ ਵੀ ਪੜ੍ਹੋ : ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦਾ ਕੀਤਾ ਵਾਅਦਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਤੁਰਕੀ ਦੇ ਰਾਸ਼ਟਰਪਤੀ ਨੇ ਮੁਸਲਿਮ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਨੂੰ ਲੈ ਕੇ ਯੂਨਾਨ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY