ਬੀਜਿੰਗ-ਚੀਨ ਦੇ ਸ਼ਹਿਰ ਤਿਆਨਜਿਨ 'ਚ 6 ਮੰਜ਼ਿਲਾ ਇਕ ਰਿਹਾਇਸ਼ੀ ਇਮਾਰਤ 'ਚ ਗੈਸ ਧਮਾਕਾ ਹੋਣ ਕਾਰਨ 4 ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਤਿਆਨਜਿਨ ਦੀ ਸਰਕਾਰ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਖ਼ਬਰ ਮੁਤਾਬਕ, ਧਮਾਕਾ ਮੰਗਲਵਾਰ ਸਵੇਰੇ ਹੋਇਆ। ਘਟਨਾ ਦੇ 10 ਘੰਟੇ ਬਾਅਦ ਸ਼ਾਮ 5:40 'ਤੇ ਫਸੇ ਹੋਏ ਇਕ ਵਿਅਕਤੀ ਨੂੰ ਕੱਢਿਆ ਗਿਆ ਜਿਸ ਦੀ ਹਸਪਤਾਲ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ : ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦਾ ਕੀਤਾ ਵਾਅਦਾ
ਸਰਕਾਰੀ ਪ੍ਰਸਾਰਣ ਏਜੰਸੀ ਸੀ.ਸੀ.ਟੀ.ਵੀ. ਨੇ ਬਾਅਦ 'ਚ ਦੱਸਿਆ ਕਿ ਬਚਾਅ ਕਾਰਜ ਪੂਰਾ ਕਰ ਲਿਆ ਗਿਆ ਹੈ। ਚਾਰ ਲੋਕਾਂ ਦੀ ਮੌਤ ਦੇ ਬਾਰੇ 'ਚ ਸੀ.ਸੀ.ਟੀ.ਵੀ. ਵੱਲੋਂ ਕੁਝ ਨਹੀਂ ਕਿਹਾ ਗਿਆ। ਸੀ.ਸੀ.ਟੀ.ਵੀ. ਨੇ ਆਨਲਾਈਨ ਪ੍ਰਕਾਸ਼ਿਤ ਇਕ ਲੇਖ 'ਚ ਕਿਹਾ ਕਿ 13 ਹੋਰ ਜ਼ਖਮੀਆਂ ਦੇ ਜੀਵਨ 'ਤੇ ਸੰਕਟ ਨਹੀਂ ਹੈ। ਸ਼ਹਿਰ 'ਚ ਇਹ ਧਮਾਕਾ ਸਵੇਰੇ 7:15 ਵਜੇ ਹੋਇਆ। ਤਿਆਨਜਿਨ ਡੇਲੀ ਦੀ ਖ਼ਬਰ ਮੁਤਾਬਕ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਅਗਲਾ ਰਾਸ਼ਟਰਪਤੀ ਜਿਹੜਾ ਵੀ ਬਣੇ, ਭਾਰਤ ਨੂੰ ਸ਼੍ਰੀਲੰਕਾ ਦੀ ਮਦਦ ਕਰਦੇ ਰਹਿਣਾ ਚਾਹੀਦਾ'
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ 'ਚ ਢਿੱਲ ਦੇਣ ਦਾ ਕੀਤਾ ਵਾਅਦਾ
NEXT STORY