ਦੁਬਈ—ਯੂ.ਏ.ਈ. ਨੇ ਕੋਰੋਨਾ ਵਾਇਰਸ ਦਾ ਟੈਸਟਿੰਗ ਦੇ ਮਾਮਲੇ 'ਚ ਇਕ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ। ਯੂ.ਏ.ਈ. ਪਹਿਲਾਂ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਆਪਣੀ ਆਬਾਦੀ ਤੋਂ ਜ਼ਿਆਦਾ ਕੋਵਿਡ-19 ਦੇ ਟੈਸਟ ਕੀਤੇ ਹਨ। ਯੂ.ਏ.ਈ. ਨੇ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1 ਕਰੋੜ ਤੋਂ ਜ਼ਿਆਦਾ ਟੈਸਟ ਕੀਤੇ ਹਨ ਜਦਕਿ ਯੂ.ਏ.ਈ. ਦੀ ਕੁੱਲ ਆਬਾਦੀ 96 ਲੱਖ ਹੀ ਹੈ।
ਹਾਲਾਂਕਿ ਸਭ ਤੋਂ ਜ਼ਿਆਦਾ ਕੋਰੋਨਾ ਟੈਕਸ ਦੇ ਮਾਮਲੇ 'ਚ ਚੀਨ (16 ਕਰੋੜ ਟੈਸਟ) ਸਿਖਰ 'ਤੇ ਹੈ। ਅਮਰੀਕਾ ਨੇ 7 ਅਕਤੂਬਰ ਤੱਕ 11 ਕਰੋੜ ਕੋਵਿਡ ਟੈਸਟ ਕੀਤੇ ਹਨ। ਅਮਰੀਕਾ ਤੋਂ ਬਾਅਦ ਭਾਰਤ 8 ਕਰੋੜ ਟੈਸਟ ਦੇ ਨਾਲ ਤੀਜੇ ਸਥਾਨ 'ਤੇ ਹੈ। ਚੌਥੇ ਸਥਾਨ 'ਤੇ ਰੂਸ ਹੈ ਜਿਸ ਨੇ ਕੁੱਲ 5 ਕਰੋੜ ਟੈਸਟ ਕੀਤੇ ਹਨ।

ਯੂ.ਏ.ਈ. ਸਰਕਾਰ ਦੇ ਅਧਿਕਾਰਿਕ ਬੁਲਾਰੇ ਡਾ. ਉਮਰ ਅਲ ਹੰਮਾਦੀ ਨੇ ਦੱਸਿਆ ਕਿ ਦੇਸ਼ ਨੇ 30 ਸਤੰਬਰ ਤੋਂ 6 ਅਕਤੂਬਰ ਦੇ ਵਿਚਕਾਰ 7,20,802 ਮੈਡੀਕਲ ਐਗਜਾਮੀਨੇਸ਼ਨ ਕੀਤੇ ਹਨ। ਇਹ ਪਿਛਲੇ ਹਫਤੇ ਦੇ ਮੁਕਾਬਲੇ 8 ਫੀਸਦੀ ਜ਼ਿਆਦਾ ਹੈ। ਇਸ ਸਮੇਂ 'ਚ ਕੋਰੋਨਾ ਦੇ ਕੁੱਲ ਮਾਮਲਿਆਂ 'ਚੋਂ ਵੀ 16 ਫੀਸਦੀ ਦਾ ਵਾਧਾ ਹੋਇਆ ਹੈ। ਉੱਧਰ ਰਿਕਵਰੀ 'ਚ ਵੀ 23 ਫੀਸਦੀ ਦਾ ਵਾਧਾ ਹੋਇਆ ਹੈ। ਯੂ.ਏ.ਈ. 'ਚ ਕੋਰੋਨਾ ਇੰਫੈਕਸ਼ਨ ਦੇ ਕੁਲ ਮਾਮਲੇ ਇਕ ਲੱਖ ਤੋਂ ਉੱਪਰ ਪਹੁੰਚ ਗਏ ਹਨ।

ਡਾ. ਉਮਰ ਨੇ ਦੱਸਿਆ ਕਿ ਇਸ ਹਫਤੇ 'ਚ ਕੋਰੋਨਾ ਤੋਂ 73 ਫੀਸਦੀ ਤੋਂ ਜ਼ਿਆਦਾ ਮੌਤਾਂ ਹੋਈਆਂ ਹੈ। ਹਾਲਾਂਕਿ ਇਸ ਦੇ ਬਾਵਜੂਦ ਯੂ.ਏ.ਈ. 'ਚ ਸਤੰਬਰ ਮਹੀਨੇ 'ਚ ਕੋਰੋਨਾ ਨਾਲ ਮੌਤ ਦਰ ਪੂਰੀ ਦੁਨੀਆ 'ਚ ਸਭ ਤੋਂ ਘੱਟ ਹੈ। ਯੂ.ਏ.ਈ. 'ਚ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਦੀ ਲਪੇਟ 'ਚ ਆਉਣ ਨਾਲ 436 ਲੋਕਾਂ ਦੀ ਜਾਨ ਗਈ ਹੈ।
ਯੂ.ਈ.ਏ. ਦੇ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਵਾਲੰਟੀਅਰਸ ਨੇ ਕੋਰੋਨਾ ਦੀ ਵੈਕਸੀਨ ਲਈ ਹੈ, ਉਹ ਲਾਗ ਤੋਂ ਸੁਰੱਖਿਅਤ ਨਹੀਂ ਹੈ। ਵੈਕਸੀਨ ਅਜੇ ਵੀ ਟਰਾਇਲ ਪੀਰੀਅਡ 'ਚ ਹੈ। ਇਸ 'ਚ ਵਾਲੰਟੀਅਰਸ ਦੀ ਪੂਰੀ ਨਿਗਰਾਨੀ ਕੀਤੀ ਜਾਵੇਗੀ ਅਤੇ ਤਮਾਮ ਫੈਕਚਰਸ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਜੋ ਕਿਹਾ ਜਾ ਰਿਹਾ ਹੈ, ਉਸ ਦੇ ਉੱਲਟ ਵੈਕਸੀਨ ਦੀ ਖੁਰਾਕ ਲੈਣ ਵਾਲੇ ਵਾਲੰਟੀਅਰਸ ਨੂੰ ਸਾਵਧਾਨੀ ਵਰਤਨੀ ਹੋਵੇਗੀ।
ਸਰਦੀ ਦੇ ਮੌਸਮ 'ਚ ਦੁਨੀਆ ਦੇ ਤਮਾਮ ਦੇਸ਼ਾਂ 'ਚ ਕੋਰੋਨਾ ਲਾਗ ਦੇ ਮਾਮਲੇ ਵਧਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਫਲੂ ਦਾ ਟੀਕਾ ਲਗਵਾ ਲੈਣ। ਇਹ ਮੌਸਮੀ ਫਲੂ ਨਾਲ ਲੋਕਾਂ ਦੀ ਸੁਰੱਖਿਆ ਕਰੇਗਾ ਅਤੇ ਇਸ ਦੇ ਨਾਲ ਹੀ ਗੈਰ-ਜ਼ਰੂਰੀ ਮੈਡੀਕਲ ਵਿਜ਼ਿਟ ਤੋਂ ਬਚ ਸਕਣਗੇ।
10 ਮਹੀਨੇ ਦੀ ਬੱਚੀ ਨਾਲ ਪਿਉ ਨੇ ਕੀਤਾ ਜਬਰ ਜ਼ਿਨਾਹ, ਬ੍ਰਾਊਜ਼ਰ ਹਿਸਟਰੀ ਖੋਲ੍ਹਦਿਆਂ ਉੱਡੇ ਹੋਸ਼
NEXT STORY