ਕੈਨੇਡਾ— ਕੈਲਗਰੀ ਵਿਚ ਇਕ ਸੜ ਰਹੀ ਕਾਰ ਵਿਚੋਂ ਪੁਲਸ ਨੂੰ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਸਨ ਅਤੇ ਹੁਣ ਮਰਨ ਵਾਲਿਆਂ ਦੀ ਪਛਾਣ ਹੋ ਗਈ ਹੈ। ਇਸ 'ਚੋਂ ਇਕ ਵਿਅਕਤੀ ਸਮੇਤ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜਿਸ ਘਰ ਅੱਗਿਓਂ ਇਹ ਲਾਸ਼ਾਂ ਮਿਲੀਆਂ ਉਹ ਘਰ ਉਸਾਰੀ ਅਧੀਨ ਸੀ। ਪੁਲਸ ਨੇ ਕਿਹਾ ਕਿ ਇਕ 36 ਸਾਲਾ ਔਰਤ ਗਿਲਿਨਸ ਅਤੇ 25 ਸਾਲਾ ਵਿਅਕਤੀ ਕੋਡੀ ਪਫਿਅਰ ਦੀਆਂ ਸਨ ਅਤੇ ਦੂਜੀ ਔਰਤ ਜੋ ਇਸ ਕਾਰ 'ਚ ਮਰੀ ਉਸ ਦਾ ਨਾਂ ਟਿਫਨੀ ਈਅਰ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਵਧੀਆ ਇਨਸਾਨ ਸਨ ਤੇ ਉਹ ਨਹੀਂ ਜਾਣਦੇ ਸਨ ਕਿ ਉਹ ਇੰਨੀ ਜਲਦੀ ਦੁਨੀਆ ਛੱਡ ਜਾਣਗੇ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।। ਮਰਨ ਵਾਲੀਆਂ ਦੋਵੇਂ ਔਰਤਾਂ ਚਚੇਰੀਆਂ ਭੈਣਾਂ ਸਨ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਸਾਜਸ਼ ਤਹਿਤ ਮਾਰਿਆ ਗਿਆ ਲੱਗਦਾ ਹੈ ਅਤੇ ਇਸ ਕੇਸ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਪਿੱਛੇ ਕਿਸ ਦਾ ਹੱਥ ਹੈ?
ਬਾਥਟੱਬ ਵਿੱਚ ਇਸ ਵਜ੍ਹਾ ਨਾਲ ਨਾਬਾਲਿਗ ਲੜਕੀ ਦੀ ਹੋਈ ਮੌਤ, ਮਾਂ ਨੇ ਕੀਤੀ ਫੇਸਬੁੱਕ ਉੱਤੇ ਅਪੀਲ
NEXT STORY