ਬ੍ਰਸਲਸ (ਏਜੰਸੀ)-ਕੋਰੋਨਾ ਵਾਇਰਸ ਦੇ ਦੁਨੀਆ ਭਰ ’ਚ ਵਧਦੇ ਇਨਫੈਕਸ਼ਨ ਦੇ ਮੱਦੇਨਜ਼ਰ ਸਾਰੇ ਦੇਸ਼ ਅਹਿਤਿਆਤੀ ਉਪਾਅ ਕਰ ਰਹੇ ਹਨ। ਇਸ ਘੜੀ ’ਚ 27 ਦੇਸ਼ਾਂ ਦੇ ਸੰਗਠਨ ਯੂਰਪੀਅਨ ਯੂਨੀਅਨ (ਈ.ਯੂ.), ਕੈਨੇਡਾ ਅਤੇ ਰੂਸ ਨੇ ਵਿਦੇਸ਼ੀਆਂ ਦੇ ਲਈ ਆਪਣੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਫਰਾਂਸ ਦੀ ਸਰਕਾਰ ਨੇ ਕਿਹਾ ਕਿ 17 ਮਾਰਚ ਤੋਂ ਯੂਰਪੀ ਯੂਨੀਅਨ ਅਤੇ ਸ਼ੈਨੇਗਨ ਖੇਤਰ ਦੀਆਂ ਹੱਦਾਂ 30 ਦਿਨਾਂ ਲਈ ਬੰਦ ਰਹਿਣਗੀਆਂ। ਰੂਸੀ ਸਰਕਾਰ ਨੇ ਵੀ ਸਥਾਈ ਨਿਵਾਸੀਆਂ ਨੂੰ ਛੱਡ ਕੇ ਸਾਰੇ ਵਿਦੇਸ਼ੀਆਂ ਲਈ ਆਪਣੀਆਂ ਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਇਹ 1 ਮਈ ਤਕ ਬੰਦ ਰਹਿਣਗੀਆਂ।
ਅਮਰੀਕਾ ਨੂੰ ਜੁਲਾਈ ਜਾਂ ਅਗਸਤ ਤਕ ਮਿਲ ਜਾਵੇਗਾ ਕੋਰੋਨਾ ਤੋਂ ਛੁਟਕਾਰਾ : ਟਰੰਪ
NEXT STORY