ਸਿਓਲ- ਦੱਖਣੀ ਕੋਰੀਆ ਦੀ ਸੰਘਣੀ ਆਬਾਦੀ ਵਾਲੇ ਸਿਓਲ ਵਿਚ ਕਲੱਬਾਂ ਨਾਲ ਜੁੜੇ ਵਾਇਰਸ ਦੇ 162 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀ ਸੋਨ ਯੰਗ ਰਾਈ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਖੇਤਰ ਵਿਚ ਵਾਇਰਸ ਵਧਣ ਤੋਂ ਰੋਕਣ ਵਿਚ ਸੰਭਾਵਿਤ ਤੌਰ 'ਤੇ ਸਫਲਤਾ ਹਾਸਲ ਹੋ ਗਈ ਹੈ, ਜਿੱਥੇ 5 ਕਰੋੜ 10 ਲੱਖ ਜਨਸੰਖਿਆ ਵਾਲੇ ਦੇਸ਼ ਦੀ ਅੱਧੀ ਆਬਾਦੀ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ਜਾਂਚ ਦੀ ਗਿਣਤੀ ਵਧਾਉਣ ਦੇ ਬਾਵਜੂਦ ਪਿਛਲੇ ਕੁਝ ਦਿਨਾਂ ਵਿਚ ਵਾਇਰਸ ਦੇ ਰੋਜ਼ਾਨਾ ਵਧ ਵਾਲੇ ਮਾਮਲਿਆਂ ਦੀ ਗਿਣਤੀ 30 ਤੋਂ ਘੱਟ ਹੋ ਰਹੀ ਹੈ। ਸੋਨ ਨੇ ਦੱਸਿਆ ਕਿ ਸਿਹਤ ਕਰਮਚਾਰੀਆ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪਤਾ ਲਗਾਇਆ ਹੈ ਕਿ ਵਾਇਰਸ ਦੇ ਕਈ ਮਾਮਲਿਆਂ ਦਾ ਸੰਬੰਧ ਸਿਓਲ ਵਿਚ ਕਲੱਬਾਂ ਅਤੇ ਇਸ ਤਰ੍ਹਾਂ ਦੇ ਹੋਰ ਸਥਾਨਾਂ ਤੋਂ ਹੈ। ਇਸ ਦੇ ਬਾਅਦ ਤੋਂ ਹੁਣ ਤੱਕ 46,000 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
ਸੋਨ ਨੇ ਕਿਹਾ, ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੀੜਤ ਲੋਕ ਗਿਰਜਾਘਰਾਂ, ਕਾਲ ਸੈਂਟਰਾਂ ਅਤੇ ਜਿਮ ਵਿਚ ਗਏ ਸਨ, ਉੱਥੋਂ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਨਹੀਂ ਆਏ।
ਦੱਖਣੀ ਕੋਰੀਆ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਾਇਰਸ ਦੇ 19 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 10 ਲੋਕ ਵਿਦੇਸ਼ ਤੋਂ ਆਏ ਸਨ। ਦੇਸ਼ ਵਿਚ ਵਾਇਰਸ ਦੇ ਹੁਣ ਤੱਕ 11 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਬਿੱਲੀ ਨੂੰ ਇਨਸਾਨ ਤੋਂ ਕੋਰੋਨਾ ਦਾ ਖਤਰਾ! ਮਾਹਰਾਂ ਨੇ ਦਿੱਤੀ ਜਾਨਵਰਾਂ ਤੋਂ ਦੂਰ ਰਹਿਣ ਦੀ ਸਲਾਹ
NEXT STORY