ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਟੇਟ ਕੈਲੀਫੋਰਨੀਆ 'ਚ ਸਕੂਲੀ ਵਿਦਿਆਰਥੀਆਂ ਲਈ ਕੋਰੋਨਾ ਵੈਕਸੀਨ ਦੀ ਜ਼ਰੂਰਤ ਲਾਗੂ ਕੀਤੀ ਜਾਵੇਗੀ। ਜਿਸ ਨਾਲ ਕੈਲੀਫੋਰਨੀਆ ਵਿਦਿਆਰਥੀਆਂ ਲਈ ਕੋਵਿਡ -19 ਟੀਕੇ ਲਾਜ਼ਮੀ ਕਰਨ ਵਾਲਾ, ਦੇਸ਼ ਦਾ ਪਹਿਲਾਂ ਰਾਜ ਬਣ ਜਾਵੇਗਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸ਼ੁੱਕਰਵਾਰ ਸਵੇਰੇ ਸਾਨ ਫਰਾਂਸਿਸਕੋ ਦੇ ਬਾਲਬੋਆ ਪਾਰਕ ਨੇੜਲੇ ਇਲਾਕੇ ਦੇ ਡੈਨਮੈਨ ਮਿਡਲ ਸਕੂਲ 'ਚ ਇਸ ਜ਼ਰੂਰਤ ਲਈ ਐਲਾਨ ਕੀਤਾ।
ਇਹ ਵੀ ਪੜ੍ਹੋ : ਰਣਦੀਪ ਸੁਰਜੇਵਾਲਾ ਦੇ ਬਿਆਨ 'ਤੇ ਕੈਪਟਨ ਦਾ ਮੋੜਵਾਂ ਜਵਾਬ, ਕਿਹਾ-ਝੂਠ ਬੋਲ ਰਹੇ ਹਨ ਸੁਰਜੇਵਾਲਾ
ਗਵਰਨਰ ਅਨੁਸਾਰ ਅਮਰੀਕੀ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਵੱਖੋ ਵੱਖਰੇ ਉਮਰ ਸਮੂਹਾਂ ਲਈ ਵੈਕਸੀਨ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੋਵਿਡ ਟੀਕਾ ਵਿਦਿਆਰਥੀਆਂ ਨੂੰ ਵਿਅਕਤੀਗਤ ਰੂਪ 'ਚ ਸਕੂਲ ਜਾਣ ਲਈ ਲੋੜੀਂਦੇ ਟੀਕਿਆਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇਗਾ। ਮੌਜੂਦਾ ਸਮੇਂ ਫਾਈਜ਼ਰ ਦੀ ਕੋਵਿਡ ਵੈਕਸੀਨ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਐੱਫ.ਡੀ.ਏ. ਦੁਆਰਾ ਮਨਜ਼ੂਰਸ਼ੁਦਾ ਹੈ ਜਦਕਿ ਇਸ ਲਈ ਸਿਰਫ 12 ਤੋਂ 15 ਸਾਲ ਦੇ ਬੱਚਿਆਂ ਲਈ ਐਮਰਜੈਂਸੀ ਅਧਿਕਾਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ
ਐੱਫ.ਡੀ.ਏ. ਦੁਆਰਾ ਇਸ ਉਮਰ ਸਮੂਹ ਲਈ ਟੀਕੇ ਦੀ ਵਰਤੋਂ ਨੂੰ ਪੂਰਾ ਅਧਿਕਾਰ ਦਿੱਤੇ ਜਾਣ ਦੇ ਬਾਅਦ ਕੈਲੀਫੋਰਨੀਆ 'ਚ 7 ਤੋਂ 12 ਗ੍ਰੇਡ ਦੇ ਵਿਦਿਆਰਥੀਆਂ ਨੂੰ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ 'ਚ ਟੀਕੇ ਦੀ ਜਰੂਰਤ ਹੋਵੇਗੀ। ਇਸ ਤੋਂ ਇਲਾਵਾ ਸੂਬੇ 'ਚ ਕਿੰਡਰਗਾਰਡਨ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੋਵਿਡ -19 ਟੀਕੇ ਦੀ ਲੋੜ ਉਦੋਂ ਹੀ ਹੋਵੇਗੀ ਜਦੋਂ ਐੱਫ.ਡੀ.ਏ. ਦੁਆਰਾ 5 ਤੋਂ 11 ਸਾਲ ਦੇ ਉਮਰ ਗਰੁੱਪ ਨੂੰ ਟੀਕੇ ਲਈ ਅੰਤਮ ਪ੍ਰਵਾਨਗੀ ਦਿੱਤੀ ਜਾਵੇਗੀ। ਹਾਲਾਂਕਿ ਇਸ ਜ਼ਰੂਰਤ ਤਹਿਤ ਵਿਦਿਆਰਥੀਆਂ ਨੂੰ ਧਾਰਮਿਕ ਅਤੇ ਡਾਕਟਰੀ ਛੋਟਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਅਕਾਲੀ ਦਲ ਦੀ ਹਮਾਇਤ ਦਾ ਐਲਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
‘ਸੁਲ੍ਹਾ-ਸਫ਼ਾਈ’ ਲਈ TTP ਅੱਤਵਾਦੀਆਂ ਨਾਲ ਗੱਲਬਾਤ ਕਰ ਰਹੀ ਹੈ ਸਰਕਾਰ : ਇਮਰਾਨ ਖਾਨ
NEXT STORY