ਚੰਡੀਗੜ੍ਹ-ਰਣਦੀਪ ਸੁਰਜੇਵਾਲਾ ਦੇ ਬਿਆਨ 'ਤੇ ਕੈਪਟਨ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸੁਰਜੇਵਾਲਾ ਨੰਗਾ ਚਿੱਟਾ ਝੂਠ ਬੋਲ ਰਹੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਸੀ ਕਿ ਪੰਜਾਬ ਦੇ 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਸੀ ਕਿ ਮੁੱਖ ਮੰਤਰੀ ਨੂੰ ਬਦਲ ਦਿੱਤਾ ਜਾਵੇ ਜਿਸ ਕਾਰਨ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਸੁਰਜੇਵਾਲਾ ਨੇ ਕਿਹਾ ਸੀ ਕਿ ਜੇਕਰ ਮੁੱਖ ਮੰਤਰੀ ਨਾ ਬਦਲਦੇ ਤਾਂ ਇਹ ਦੋਸ਼ ਲਗਣਾ ਸੀ ਕਿ ਕਾਂਗਰਸ ਤਾਨਾਸ਼ਾਹ ਪਾਰਟੀ ਹੈ। ਇਸ ਬਿਆਨ ਦੇ ਜਵਾਬ 'ਚ ਕੈਪਟਨ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਟਵਿਟਰ 'ਤੇ ਇਕ ਪੱਤਰ ਸ਼ੇਅਰ ਕਰਦਿਆਂ ਸੁਰਜੇਵਾਲਾ ਦੇ ਬਿਆਨ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਅਕਾਲੀ ਦਲ ਦੀ ਹਮਾਇਤ ਦਾ ਐਲਾਨ
ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਅਤੇ ਸੀਨੀਅਰ ਨੇਤਾ ਰਣਦੀਪ ਸੁਰਜੇਵਾਲਾ ਵੱਲੋਂ ਸਾਂਝਾ ਕੀਤੇ ਗਏ ਕਾਂਗਰਸ ਹਾਈਕਮਾਨ ਦੇ ਉਨ੍ਹਾਂ ਦੇ (ਅਮਰਿੰਦਰ ਸਿੰਘ) ਵਿਰੁੱਧ ਆਤਮਵਿਸ਼ਵਾਸ ਦੀ ਕਮੀ ਵਿਅਕਤ ਕਰਨ ਵਾਲੇ ਇਕ ਕਥਿਤ ਪੱਤਰ ਨੂੰ ਅਮਰਿੰਦਰ ਸਿੰਘ ਨੇ 'ਗਲਤੀਆਂ ਦੀ ਕਾਮੇਡੀ' ਕਰਾਰ ਦਿੱਤਾ। ਸਾਬਕਾ ਮੁੱਖ ਮੰਤਰੀ ਦੀ ਟਿੱਪਣੀ ਸੁਰਜੇਵਾਲਾ ਵੱਲੋਂ ਦਾਅਵਾ ਕੀਤੇ ਜਾਣ ਤੋਂ ਬਾਅਦ ਆਈ ਹੈ ਕਿ ਪੰਜਾਬ ਕਾਂਗਰਸ ਦੇ 79 ਵਿਧਾਇਕਾਂ 'ਚੋਂ 78 ਨੇ ਪਾਰਟੀ ਅਗਵਾਈ ਨੂੰ ਪੱਤਰ ਲਿਖ ਕੇ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਸੀ। ਅਮਰਿੰਦਰ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਦਿਲਚਸਪ ਗੱਲ ਇਹ ਹੈ ਕਿ ਇਕ ਦਿਨ ਪਹਿਲਾਂ ਹੀ ਹਰੀਸ਼ ਰਾਵਤ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਸੀ ਕਿ 43 ਵਿਧਾਇਕਾਂ ਨੇ ਇਸ ਮੁੱਦੇ 'ਤੋ ਹਾਈ ਕਮਾਂਡ ਨੂੰ ਪੱਤਰ ਲਿਖਿਆ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ
ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੂਰੀ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਕਾਮਿਕ ਥਿਏਟ੍ਰਿਕਸ ਦੀ ਭਾਵਨਾ ਨਾਲ ਪ੍ਰਭਾਵਿਤ ਹੋ ਗਈ ਹੈ। ਅਗੇ ਉਹ ਦਾਅਵਾ ਕਰਨਗੇ ਕਿ 117 ਵਿਧਾਇਕਾਂ ਨੇ ਉਨ੍ਹਾਂ ਨੇ ਮੇਰੇ ਵਿਰੁੱਧ ਪੱਤਰ ਲਿਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ 'ਚ ਇਹ ਸਥਿਤੀ ਹੈ। ਉਹ ਆਪਣੇ ਝੂਠ ਦਾ ਸਹੀ ਤਰ੍ਹਾਂ ਨਾਲ ਤਾਲਮੇਲ ਵੀ ਨਹੀਂ ਕਰ ਸਕਦੇ ਹਨ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਪਾਰਟੀ ਦੇ ਕੰਮਕਾਜ ਤੋਂ ਪੂਰੀ ਤਰ੍ਹਾਂ ਮੋਹਭੰਗ ਹੋ ਗਿਆ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਸੱਚਾਈ ਇਹ ਸੀ ਕਿ ਉਕਤ ਪੱਤਰ 'ਤੇ ਦਸਤਖਤ ਕਰਨ ਵਾਲੇ 43 ਵਿਧਾਇਕਾਂ ਨੂੰ ਦਬਾਅ 'ਚ ਅਜਿਹਾ ਕਰਨ ਲਈ ਮਜ਼ਬੂਤ ਕੀਤਾ ਗਿਆ ਸੀ। ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਪਾਰਟੀ ਨੇ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ, ਸੱਚ ਨਹੀਂ ਹੈ। ਰਾਵਤ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ, ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਸੀ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਪਾਰਟੀ ਨੇ ਹਮੇਸ਼ਾ ਉਨ੍ਹਾਂ ਨੂੰ ਸਨਮਾਨ ਦਿੱਤਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਬ੍ਰੇਟ ਕਵਨੌਗ ਨੂੰ ਹੋਇਆ ਕੋਰੋਨਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸੁਰਜੇਵਾਲਾ ਦਾ ਕੈਪਟਨ ਨੂੰ ਲੈ ਕੇ ਵੱਡਾ ਖੁਲਾਸਾ, 78 ਪਾਰਟੀ ਵਿਧਾਇਕਾਂ ਨੇ ਕਿਹਾ ਸੀ ਬਦਲੋ ਮੁੱਖ ਮੰਤਰੀ
NEXT STORY