ਚੀਨ—ਚੀਨ ਦੇ ਇਕ ਸ਼ਹਿਰ 'ਚ ਅਜਿਹਾ ਮਿਊਜ਼ੀਅਮ ਬਣਾਇਆ ਹੈ, ਜੋ ਕੇਕੜੇ (ਕਰੈਬ) ਦੇ ਆਕਾਰ ਵਰਗਾ ਦਿਖਾਈ ਦਿੰਦਾ ਹੈ। ਇਸ ਮਿਊਜ਼ੀਅਮ ਨੂੰ ਕਰੈਬ ਨੂੰ ਹੀ ਸਮਰਪਿਤ ਕੀਤਾ ਗਿਆ ਹੈ।
ਇਸ ਇਮਾਰਤ ਨੂੰ ਬਣਾਉਣ ਵਾਲੀ ਕੰਪਨੀ ਦੇ ਮੈਨੇਜਰ ਨੇ ਦੱਸਿਆ ਕਿ ਇਸ ਇਮਾਰਤ ਦੀ ਵਰਤੋਂ ਇਕ ਵਪਾਰਕ ਕੰਪਲੈਕਸ ਦੇ ਰੂਪ 'ਚ ਕੀਤਾ ਜਾਵੇਗਾ। ਇਸ 'ਚ ਮਨੋਰੰਜਨ ਦੀਆਂ ਸੁਵਿਧਾਵਾਂ , ਰੇਸਤਰਾਂ ਅਤੇ ਸਟੋਰ ਸ਼ਾਮਲ ਹਨ।
ਇਸ ਇਮਾਰਤ ਦਾ ਨਿਰਮਾਣ ਇਸ ਸਾਲ ਮਾਰਚ 'ਚ ਸ਼ੁਰੂ ਹੋਇਆ ਸੀ ਅਤੇ ਅਗਲੇ ਸਾਲ ਦੀ ਦੂਜੀ ਛਿਮਾਹੀ 'ਚ ਇਸ ਦੇ ਖੁੱਲ੍ਹਣ ਦੀ ਉਮੀਦ ਹੈ। ਸਮਾਚਾਰ ਏਜੰਸੀ ਸ਼ਿਨਹੂਆ ਅਨੁਸਾਰ ਸਟੇਨਲੈੱਸ ਸਟੀਲ ਦੀ ਤਿੰਨ ਮੰਜ਼ਿਲਾਂ ਇਮਾਰਤ 75 ਮੀਟਰ ਲੰਬੀ ਅਤੇ 16 ਮੀਟਰ ਉੱਚੀ ਹੈ। ਇਹ ਬਾਕੈਂਗ ਸ਼ਹਿਰ ਦੀ ਇਕ ਝੀਲ ਦੇ ਕਿਨਾਰੇ ਸਥਿਤ ਹੈ। ਇਸ ਸਾਲ ਯਾਂਗਚੇਂਗ ਝੀਲ 'ਚ 2,000 ਟਨ ਤੋਂ ਵੱਧ ਚੀਨੀ ਮਿਟਨ ਕੇਕੜੇ ਫੜੇ ਜਾਂਦੇ ਹਨ।
11 ਸਾਲ ਬਾਅਦ ਹਿਨਾ ਨੂੰ ਦੇਖ ਕੇ ਭਾਵੁਕ ਹੋਇਆ ਪਰਿਵਾਰ, ਦੇਖੋ ਐਕਸਕਲੂਜ਼ਿਵ ਤਸਵੀਰਾਂ
NEXT STORY