ਕਰਾਚੀ- ਪਾਕਿਸਤਾਨ ਦੀ ਆਰਥਿਕ ਰਾਜਧਾਨੀ ਅਤੇ ਸਭ ਤੋਂ ਵੱਡੇ ਸ਼ਹਿਰ ਕਰਾਚੀ 'ਚ ਅਪਰਾਧ ਤੇਜ਼ੀ ਨਾਲ ਵੱਧੇ ਹਨ। ਹਾਲ ਹੀ 'ਚ ਫ਼ੋਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਲੁਟੇਰਿਆਂ ਨੇ ਇਕ ਕਾਰ ਮੈਕੇਨਿਕ ਨੂੰ ਗੋਲੀ ਮਾਰ ਦਿੱਤੀ ਸੀ। ਇਸ ਦੇ ਇਕ ਦਿਨ ਪਹਿਲੇ ਲੁਟੇਰਿਆਂ ਨੇ ਇਕ ਦੁਕਾਨਦਾਰ ਅਤੇ ਬੈਂਕ ਤੋਂ ਕੈਸ਼ ਲੈ ਕੇ ਜਾ ਰਹੇ ਇਕ ਵਪਾਰੀ ਦਾ ਕਤਲ ਕਰ ਦਿੱਤਾ। ਕੁਝ ਦਿਨ ਪਹਿਲੇ ਵੀ ਲੁਟੇਰਿਆਂ ਨੇ 27 ਸਾਲਾ ਮੈਕੇਨਿਕਲ ਇੰਜੀਨੀਅਰ ਦਾ ਕਤਲ ਕਰਨ ਤੋਂ ਬਾਅਦ ਉਸ ਦਾ ਫ਼ੋਨ, ਪੈਸੇ ਅਤੇ ਮੋਟਰਸਾਈਕਲ ਲੁੱਟ ਲਈ ਸੀ। ਕਰੀਬ 2 ਕਰੋੜ ਦੀ ਆਬਾਦੀ ਵਾਲੀ ਕਰਾਚੀ 'ਚ ਲੋਕਾਂ ਦੇ ਮਨ 'ਚ ਇਹ ਡਰ ਬੈਠ ਗਿਆ ਹੈ ਕਿ ਸ਼ਹਿਰ 'ਚ ਕੋਈ ਸੁਰੱਖਿਅਤ ਨਹੀਂ ਹੈ। ਸਿਟੀਜ਼ਨ-ਪੁਲਸ ਲਾਈਜਨ ਕਮੇਟੀ ਅਨੁਸਾਰ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਕਤਲ, ਜ਼ਬਰਨ ਵਸੂਲੀ ਦੀ ਕੋਸ਼ਿਸ਼ ਅਤੇ ਮੋਟਰਸਾਈਕਲ ਚੋਰੀ ਦੀ ਰਿਪੋਰਟ ਦੀ ਗਿਣਤੀ ਦੁੱਗਣੀ ਹੋ ਗਈ ਹੈ। ਸਾਲ 2024 ਦੇ ਸ਼ੁਰੂ 'ਚ 5 ਮਹੀਨਿਆਂ 'ਚ ਘੱਟੋ-ਘੱਟ 58 ਲੋਕ ਲੁੱਟਖੋਹ 'ਚ ਮਾਰੇ ਗਏ, ਜੋ 2023 ਦੇ ਸ਼ੁਰੂ 'ਚ 5 ਮਹੀਨਿਆਂ ਦੀ ਤੁਲਨਾ 'ਚ ਦੁੱਗਣੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਅਪਰਾਧ ਵਧਣ ਦਾ ਇਕ ਮੁੱਖ ਕਾਰਨ ਪਾਕਿਸਤਾਨ ਦੀ ਆਰਥਿਕ ਮੰਦੀ ਹੈ, ਜੋ ਦਹਾਕਿਆਂ 'ਚ ਸਭ ਤੋਂ ਖ਼ਰਾਬ ਹੈ। ਮਹਿੰਗਾਈ ਵੀ ਆਪਣੇ ਰਿਕਾਰਡ ਪੱਧਰ 'ਤੇ ਹੈ। ਨਾਲ ਹੀ, 2022 'ਚ ਆਏ ਰਿਕਾਰਡ ਹੜ੍ਹ ਵਰਗੀਆਂ ਆਫ਼ਤਾਂ ਕਾਰਨ ਹਜ਼ਾਰਾਂ ਕਿਸਾਨ ਕੰਮ ਦੀ ਖੋਜ 'ਚ ਸ਼ਹਿਰ ਤੋਂ ਆਏ ਪਰ ਕੰਮ ਬਹੁਤ ਘੱਟ ਲੋਕਾਂ ਨੂੰ ਮਿਲਿਆ। ਸ਼ਹਿਰੀ ਗਰੀਬਾਂ 'ਚ ਹਤਾਸ਼ਾ ਸਿਖਰ 'ਤੇ ਹੈ। ਆਰਥਿਕ ਨਾਕਾਮੀ ਅਤੇ ਜਨਸੰਖਿਆ ਵਾਧੇ ਨਾਲ ਸਰਕਾਰ ਦੀ ਸਮਰੱਥਾ ਘੱਟ ਹੋ ਗਈ। ਮਨੁੱਖੀ ਅਧਿਕਾਰ ਕਮਿਸ਼ਨ ਦੇ ਉੱਪ ਪ੍ਰਧਾਨ ਕਾਜ਼ੀ ਖਿਜਰ ਨੇ ਕਿਹਾ ਕਿ ਵਧਦੇ ਅਪਰਾਧ ਅਨਿਆਂ ਅਤੇ ਸਰਕਾਰ ਦੀ ਅਸਫ਼ਲਤਾ ਦਾ ਨਤੀਜਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ ਜੋਅ ਬਾਈਡੇਨ ਅਤੇ ਡੋਨਾਲਡ ਟਰੰਪ, ਦੇਖ ਸਕਣਗੇ ਲੱਖਾਂ ਦਰਸ਼ਕ
NEXT STORY