ਬਿਊਨਸ ਆਇਰਜ਼— ਅਰਜਨਟੀਨਾ ਦੀ ਸਾਬਕਾ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਡੀਜ਼ ਡੀ ਕਿਰਚਨਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਸਲ 'ਚ ਰਾਜਧਾਨੀ ਬਿਊਨਸ ਆਇਰਜ਼ 'ਚ ਕ੍ਰਿਸਟੀਨਾ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਟ੍ਰਾਇਲ ਸ਼ੁਰੂ ਹੋ ਗਿਆ ਹੈ। ਕ੍ਰਿਸਟੀਨਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੱਤਾ 'ਚ ਰਹਿੰਦੇ ਹੋਏ ਦਿਲ ਖਿੱਚਵੇਂ ਸਰਕਾਰੀ ਇਕਰਾਰਨਾਮੇ ਦੇ ਬਦਲੇ 'ਚ ਨਿਰਮਾਣ ਫਰਮਾਂ ਤੋਂ ਰਿਸ਼ਵਤ ਲਈ ਸੀ। ਇਹ ਟ੍ਰਾਇਲ 12 ਕੇਸਾਂ 'ਚੋਂ ਪਹਿਲਾ ਹੈ ਜਿਸ ਦਾ ਕ੍ਰਿਸਟੀਨਾ ਨੂੰ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਟ੍ਰਾਇਲ ਤੋਂ ਪਹਿਲਾਂ ਇਕ ਟਵੀਟ ਕਰਦੇ ਹੋਏ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਇਸ ਨੂੰ ਰਾਜਨੀਤੀ ਨਾਲ ਪ੍ਰੇਰਿਤ ਕਾਰਵਾਈ ਦੱਸਿਆ।
ਕ੍ਰਿਸਟੀਨਾ ਨੇ ਲਿਖਿਆ ਕਿ ਟ੍ਰਾਇਲ ਤੋਂ ਪਹਿਲਾਂ ਸੱਚ ਦਾ ਪਤਾ ਲਗਾਉਣਾ ਚਾਹੀਦਾ ਹੈ ਪਰ ਇੱਥੇ ਅਜਿਹਾ ਹੁੰਦਾ ਹੋਇਆ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ। ਦੱਸ ਦਈਏ ਕਿ ਖੱਬੇਪੱਖੀ ਵਿਚਾਰਾਂ ਨੂੰ ਮੰਨਣ ਵਾਲੀ ਕ੍ਰਿਸਟੀਨਾ ਫਰਨਾਡੀਜ਼ 27 ਅਕਤੂਬਰ ਨੂੰ ਹੋਣ ਵਾਲੀਆਂ ਅਗਲੀਆਂ ਰਾਸ਼ਟਰੀ ਚੋਣਾਂ 'ਚ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹੈ। ਸੁਣਵਾਈ ਦੇ ਦੌਰਾਨ ਕੋਰਟ 'ਚ ਕ੍ਰਿਸਟੀਨਾ ਦਾ ਮੌਜੂਦ ਰਹਿਣਾ ਜ਼ਰੂਰੀ ਸੀ ਪਰ ਉਹ ਹਰ ਵਾਰ ਆਪਣਾ ਇਕ ਉਮੀਦਵਾਰ ਭੇਜਦੀ ਰਹਿੰਦੀ ਹੈ। ਇੱਧਰ ਕੋਰਟ ਦੇ ਬਾਹਰ ਹਜ਼ਾਰਾਂ ਦੀ ਗਿਣਤੀ 'ਚ ਕ੍ਰਿਸਟੀਨਾ ਦੇ ਸਮਰਥਨ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਨਾਅਰੇ ਲਗਾਏ।
ਜ਼ਿਕਰਯੋਗ ਹੈ ਕਿ 66 ਸਾਲਾ ਕ੍ਰਿਸਟੀਨਾ ਫਰਨਾਂਡੀਜ਼ ਦੋ ਕਾਰਜਕਾਲਾਂ ਲਈ ਅਰਜਨਟੀਨਾ ਦੀ ਰਾਸ਼ਟਰਪਤੀ ਰਹੀ ਹੈ। ਉਹ 2007 ਤੋਂ 2015 ਤਕ ਰਾਸ਼ਟਰਪਤੀ ਅਹੁਦੇ 'ਤੇ ਰਹੀ ਹੈ। ਹੁਣ ਕ੍ਰਿਸਟੀਨਾ 'ਤੇ ਦੋਸ਼ ਹੈ ਕਿ ਰਾਸ਼ਟਰਪਤੀ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਆਪਣੇ ਦੋਸਤ ਅਤੇ ਵਪਾਰੀ ਲਜਾਰੋ ਬਾਜੇ ਨੂੰ ਦੱਖਣੀ ਅਰਜਨਟੀਨਾ ਦੇ ਸਾਂਤਾ ਕਰੂਜ਼ ਸੂਬੇ 'ਚ ਰੋਡ ਨਿਰਮਾਣ ਲਈ ਪਹਿਲ ਦਿੱਤੀ। ਇਨ੍ਹਾਂ ਦੋਸ਼ਾਂ ਨੂੰ ਲੈ ਕੇ ਟਵੀਟ ਕਰਦੇ ਹੋਏ ਕ੍ਰਿਸਟੀਨਾ ਨੇ ਅਰਜਨਟੀਨਾ ਦੀ ਅਰਥ-ਵਿਵਸਥਾ ਦਾ ਜ਼ਿਕਰ ਕਰਦੇ ਹੋਏ ਲਿਖਿਆ-''ਨਾਟਕੀ ਸਥਿਤੀ ਰਾਹੀਂ ਅਰਜਨਟੀਨਾ ਦੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ..ਜਿੱਥੇ ਸਾਡੇ ਦੇਸ਼ ਦੇ ਲੋਕ ਰਹਿੰਦੇ ਹਨ।'' ਉਨ੍ਹਾਂ ਨੇ ਅੱਗੇ ਲਿਖਿਆ,''ਅੱਤਿਆਚਾਰ ਕਰਨ ਦਾ ਇਹ ਇਕ ਨਵਾਂ ਤਰੀਕਾ ਹੈ। ਦੱਸ ਦਈਏ ਕਿ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਕ੍ਰਿਸਟੀਨਾ ਫਿਰ ਤੋਂ ਰਾਸ਼ਟਰਪਤੀ ਚੋਣਾਂ ਲਈ ਖੜੀ ਹੋਵੇਗੀ ਪਰ 18 ਮਈ ਨੂੰ ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਉਹ ਉਪ ਰਾਸ਼ਟਰਪਤੀ ਦੇ ਲਈ ਅਗਲੀਆਂ ਚੋਣਾਂ ਲੜੇਗੀ।
ਅਮਰੀਕਾ : ਗਰਭ ਨੂੰ ਕੱਟ ਕੇ ਕੱਢੇ ਗਏ ਬੱਚੇ ਨੇ ਖੋਲ੍ਹੀਆਂ ਅੱਖਾਂ
NEXT STORY