ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਨਿਆਂ ਵਿਭਾਗ ਨੇ ਇਕ ਰਿਪੋਰਟ ਵਿਚ ਐੱਫ.ਬੀ.ਆਈ. ਦੇ ਸਾਬਕਾ ਨਿਦੇਸ਼ਕ ਜੇਮਸ ਕੋਮੀ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਹੈ। ਦੋਸ਼ ਮੁਤਾਬਕ ਐੱਫ.ਬੀ.ਆਈ. ਦੇ ਅਧਿਕਾਰੀ ਅਜਿਹੇ ਕਦਮ ਉਠਾਉਣ ਦੀ ਸੋਚ ਰਹੇ ਸਨ ਜੋ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਨੁਕਸਾਨ ਪਹੁੰਚਾ ਸਕਦੇ ਸਨ। ਰਿਪੋਰਟ ਵਿਚ ਕਿਹਾ ਗਿਆ,''ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਕੋਮੀ ਦਾ ਇਕਪਾਸੜ ਐਲਾਨ ਵਿਭਾਗ ਦੀ ਨੀਤੀ ਵਿਰੁੱਧ ਸੀ ਅਤੇ ਇਸ ਵਿਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਿਭਾਗ ਦੀ ਕਾਰਜ ਪ੍ਰਣਾਲੀ ਅਤੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਗਈ ਸੀ।'' ਉਸ ਵਿਚ ਕਿਹਾ ਗਿਆ,''ਅਸੀਂ ਇਹ ਵੀ ਪਾਇਆ ਹੈ ਕਿ ਕੋਮੀ ਨੇ ਅਟਾਰਨੀ ਜਨਰਲ ਦੇ ਅਧਿਕਾਰ ਨੂੰ ਵੀ ਦਬਾ ਦਿੱਤਾ ਅਤੇ ਵਿਭਾਗ ਦੇ ਵਕੀਲਾਂ ਦੀ ਕਾਨੂੰਨੀ ਸਥਿਤੀ ਦੀ ਨਾਕਾਫੀ ਅਤੇ ਅਧੂਰੇ ਢੰਗ ਨਾਲ ਵਿਆਖਿਆ ਕੀਤੀ।'' ਨਿਆਂ ਵਿਭਾਗ ਅਤੇ ਆਫਿਸ ਆਫ ਦੀ ਇੰਸਪੈਕਟਰ ਜਨਰਲ ਨੇ ਕੱਲ 500 ਪੇਜ਼ਾਂ ਦੀ ਇਹ ਰਿਪੋਰਟ ਜਾਰੀ ਕੀਤੀ, ਜਿਸ ਵਿਚ ਐੱਫ.ਬੀ.ਆਈ. ਦੇ ਕੁਝ ਕਰਮਚਾਰੀਆਂ ਵਿਚਕਾਰ ਹੋਈ ਗੱਲਬਾਤ ਅਤੇ ਸੰਦੇਸ਼ਾਂ ਦੀ ਜਾਂਚ ਕੀਤੀ ਗਈ ਹੈ। ਜਿਨ੍ਹਾਂ ਵਿਚ ਉਸ ਸਮੇਂ ਦੇ ਉਮੀਦਵਾਰ ਡੋਨਾਲਡ ਟਰੰਪ ਵਿਰੁੱਧ ਅਤੇ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਦੇ ਸਮਰਥਨ ਵਿਚ ਬਿਆਨ ਦਿੱਤਾ ਗਿਆ ਸੀ।
ਅਮਰੀਕੀ ਹਵਾਈ ਹਮਲਿਆਂ ਦੌਰਾਨ ਅਲ ਕਾਇਦਾ ਨਾਲ ਜੁੜਿਆ ਇਕ ਅੱਤਵਾਦੀ ਢੇਰ
NEXT STORY