ਯੰਗੂਨ (ਵਾਰਤਾ)- ਮਿਆਂਮਾਰ 'ਚ ਸ਼ਕਤੀਸ਼ਾਲੀ ਚੱਕਰਵਾਤੀ ਤੂਫ਼ਾਨ 'ਮੋਚਾ' ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਕ ਸਮਾਚਾਰ ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਮਿਆਂਮਾਰ ਦੇ ਮੌਸਮ ਵਿਗਿਆਨ ਅਤੇ ਜਲ ਵਿਗਿਆਨ ਵਿਭਾਗ ਨੇ ਕਿਹਾ ਕਿ ਸ਼ਕਤੀਸ਼ਾਲੀ ਚੱਕਰਵਾਤੀ ਤੂਫ਼ਾਨ 'ਮੋਚਾ' ਹੁਣ ਬੰਗਾਲ ਦੀ ਖਾੜੀ ਨਾਲ ਟਕਰਾਉਣ ਤੋਂ ਬਾਅਦ ਦੇਸ਼ ਦੇ ਅੰਦਰੂਨੀ ਹਿੱਸਿਆਂ ਵੱਲ ਵਧ ਰਿਹਾ ਹੈ। ਸਥਾਨਕ ਐਮਰਜੈਂਸੀ ਸੇਵਾਵਾਂ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ ਸੀ ਕਿ ਚੱਕਰਵਾਤ ਕਾਰਨ ਰਖਾਈਨ ਰਾਜ, ਸ਼ਾਨ ਰਾਜ, ਮਾਂਡਲੇ ਸ਼ਹਿਰ ਵਿੱਚ 5 ਵਿਅਕਤੀ ਮਾਰੇ ਗਏ, ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਸੰਕਟਕਾਲੀਨ ਪ੍ਰਤੀਕਿਰਿਆ ਟੀਮਾਂ ਚੱਕਰਵਾਤ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜਾਂ ਨੂੰ ਅੰਜਾਮ ਦੇਣ ਵਾਲੀਆਂ ਸਥਾਨਕ ਬਚਾਅ ਟੀਮਾਂ ਨਾਲ ਸਹਿਯੋਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਾਲੇ ਰਖਾਈਨ ਰਾਜ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ, ਰਾਜਾਂ ਵਿੱਚ ਸ਼ਨੀਵਾਰ ਨੂੰ 10 ਐਮਰਜੈਂਸੀ ਬਚਾਅ ਟੀਮਾਂ, ਭੋਜਨ, ਪਾਣੀ ਅਤੇ ਬਚਾਅ ਉਪਕਰਨ ਲੈ ਕੇ ਜਾਣ 112 ਵਾਹਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਨੇ ਪ੍ਰੇਮੀ ਦੀ ਇੱਛਾ ਵਿਰੁੱਧ ਕਰਾਇਆ ਗਰਭਪਾਤ, ਮਿਲੀ ਦਰਦਨਾਕ ਮੌਤ
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਚੱਕਰਵਾਤ ਤੋਂ ਪਹਿਲਾਂ ਹੀ ਰਖਾਈਨ ਸੂਬੇ 'ਚ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ। ਮੌਸਮ ਬਿਊਰੋ ਦੇ ਅਨੁਸਾਰ, ਸ਼ਕਤੀਸ਼ਾਲੀ ਚੱਕਰਵਾਤੀ ਤੂਫਾਨ ਉੱਤਰ ਅਤੇ ਉੱਤਰ-ਪੂਰਬ ਵੱਲ ਵਧ ਰਿਹਾ ਹੈ, ਜਿਸ ਦੇ ਚਿਨ ਰਾਜ ਅਤੇ ਮੈਗਵੇ ਖੇਤਰ ਵਿੱਚ ਆਉਣ ਦੀ ਸੰਭਾਵਨਾ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਚੱਕਰਵਾਤੀ ਤੂਫਾਨ 'ਮੋਚਾ' ਐਤਵਾਰ ਨੂੰ ਬੰਗਲਾਦੇਸ਼ ਅਤੇ ਮਿਆਂਮਾਰ ਦੇ ਤੱਟੀ ਇਲਾਕਿਆਂ ਵਿਚ 130 ਮੀਲ ਪ੍ਰਤੀ ਘੰਟੇ (ਲਗਭਗ 209 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਰਖਾਈਨ ਰਾਜ ਦੇ ਟਾਊਨਸ਼ਿਪਾਂ ਵਿੱਚ ਟੀਨ ਦੀਆਂ ਛੱਤਾਂ ਉੱਡ ਗਈਆਂ ਅਤੇ ਦਰੱਖਤ ਉਖੜ ਗਏ।
ਇਹ ਵੀ ਪੜ੍ਹੋ: ਮੈਕਸੀਕੋ 'ਚ ਟਰੱਕ ਅਤੇ ਵੈਨ ਦੀ ਹੋਈ ਭਿਆਨਕ ਟੱਕਰ, ਮਚੇ ਅੱਗ ਦੇ ਭਾਂਬੜ, 26 ਲੋਕਾਂ ਦੀ ਦਰਦਨਾਕ ਮੌਤ (ਵੀਡੀਓ)
50 ਸਾਲਾਂ ਬਾਅਦ ਆਸਟ੍ਰੇਲੀਆ ਦੇ ਤੱਟ 'ਤੇ ਮਿਲਿਆ ਮਾਲਵਾਹਕ ਜਹਾਜ਼ ਦਾ ਮਲਬਾ (ਤਸਵੀਰਾਂ)
NEXT STORY