ਨਿਕੋਸੀਆ (ਬਿਊਰੋ) : ਗਲੋਬਲ ਪੱਧਰ 'ਤੇ ਫੈਲਿਆ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਰੂਪ ਬਦਲਦਾ ਜਾ ਰਿਹਾ ਹੈ। ਕੋਰੋਨਾ ਦੇ ਨਵੇਂ ਰੂਪ ਸਾਹਮਣੇ ਆਉਣ ਕਾਰਨ ਇਸ ਮਹਾਮਾਰੀ ਸਬੰਧੀ ਖਦਸ਼ੇ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਹੁਣ ਸਾਈਪ੍ਰਸ ਤੋਂ ਖ਼ਬਰ ਹੈ ਕਿ ਓਮੀਕਰੋਨ ਅਤੇ ਡੈਲਟਾ ਤੋਂ ਮਿਲ ਕੇ ਬਣੇ ਇੱਕ ਨਵੇਂ ਕੋਰੋਨਾ ਵੇਰੀਐਂਟ ਦਾ ਪਤਾ ਲਗਾਇਆ ਗਿਆ ਹੈ।ਸਾਈਪ੍ਰਸ ਯੂਨੀਵਰਸਿਟੀ ਦੇ ਬਾਇਓਲੋਜੀ ਦੇ ਪ੍ਰੋਫੈਸਰ ਲਿਓਨਡੀਓਸ ਕੋਸਟ੍ਰਿਕਸ ਨੇ ਇਸ ਨੂੰ 'ਡੇਲਟਾਕਰੋਨ' ਨਾਮ ਦਿੱਤਾ ਹੈ ਕਿਉਂਕਿ ਇਸ ਦੇ ਓਮੀਕਰੋਨ ਵਰਗੇ ਜੈਨੇਟਿਕ ਗੁਣਾਂ ਅਤੇ ਡੈਲਟਾ-ਵਰਗੇ ਜੀਨੋਮ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਇੱਕ ਦਿਨ 'ਚ ਰਿਕਾਰਡ ਮੌਤਾਂ
ਰਿਪੋਰਟ ਮੁਤਾਬਕ ਸਾਈਪ੍ਰਸ 'ਚ ਹੁਣ ਤੱਕ ਡੇਲਟਾਕ੍ਰੋਨ ਦੇ 25 ਮਰੀਜ਼ ਪਾਏ ਗਏ ਹਨ। ਹਾਲਾਂਕਿ, ਇਹ ਕਹਿਣਾ ਬਹੁਤ ਜਲਦੀ ਹੋਵੇਗਾ ਕਿ ਇਹ ਵੇਰੀਐਂਟ ਕਿੰਨਾ ਘਾਤਕ ਹੈ ਅਤੇ ਇਸਦਾ ਕੀ ਪ੍ਰਭਾਵ ਹੋਵੇਗਾ। ਉਂਝ ਓਮੀਕਰੋਨ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਕੋਰੋਨਾ ਰੂਪ ਦੱਸਿਆ ਗਿਆ ਹੈ, ਜਦੋਂ ਕਿ ਡੈਲਟਾ ਨੇ ਪਿਛਲੇ ਸਾਲ ਕਈ ਦੇਸ਼ਾਂ ਵਿੱਚ ਤਬਾਹੀ ਮਚਾਈ ਸੀ। ਅਜਿਹੇ 'ਚ ਇਨ੍ਹਾਂ ਦੇ ਮਿਕਸਡ ਨਵੇਂ ਵੇਰੀਐਂਟ ਦਾ ਕੀ ਖਤਰਾ ਹੋਵੇਗਾ, ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਬਲੂਮਬਰਗ ਨਿਊਜ਼ ਦੀ ਰਿਪੋਰਟ ਹੈ ਕਿ ਸਾਈਪ੍ਰਸ ਦੇ ਇੱਕ ਖੋਜੀ ਨੇ ਇਸ ਨਵੇਂ ਸਟ੍ਰੇਨ ਦੀ ਖੋਜ ਕੀਤੀ ਹੈ, ਜਿਸ ਦੇ ਓਮੀਕਰੋਨ ਅਤੇ ਡੈਲਟਾ ਰੂਪਾਂ ਦਾ ਸੁਮੇਲ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਪ੍ਰੋਫੈਸਰ ਕੋਸਟ੍ਰਿਕਸ ਨੇ ਕਿਹਾ ਕਿ ਅਸੀਂ ਇਹ ਪਤਾ ਲਗਾਵਾਂਗੇ ਕੀ ਇਹ ਸਟ੍ਰੇਨ ਜ਼ਿਆਦਾ ਪੈਥੋਲੋਜੀਕਲ ਹੈ ਜਾਂ ਜ਼ਿਆਦਾ ਛੂਤਕਾਰੀ ਹੈ ਅਤੇ ਕੀ ਇਹ ਪਿਛਲੇ ਸਮੇਂ ਦੀਆਂ ਦੋ ਮੁੱਖ ਕਿਸਮਾਂ ਨਾਲੋਂ ਜ਼ਿਆਦਾ ਪ੍ਰਭਾਵੀ ਹੋਵੇਗਾ। ਸਿਗਮਾ ਟੀਵੀ ਨਾਲ ਗੱਲਬਾਤ ਵਿੱਚ ਉਸ ਨੇ ਕਿਹਾ ਕਿ ਓਮੀਕਰੋਨ ਡੈਲਟਾਕ੍ਰੋਨ ਨਾਲੋਂ ਵਧੇਰੇ ਛੂਤਕਾਰੀ ਪ੍ਰਤੀਤ ਹੁੰਦਾ ਹੈ। ਇਨ੍ਹਾਂ ਖੋਜੀਆਂ ਨੇ ਆਪਣੇ ਅਧਿਐਨ ਦੇ ਨਤੀਜੇ 'ਜੀਆਈਐਸਏਡ' ਨੂੰ ਭੇਜੇ ਹਨ, ਜੋ ਕਿ ਇਨਫੈਕਸ਼ਨ ਡਾਟਾ ਨੂੰ ਟਰੈਕ ਕਰਨ ਵਾਲਾ ਅੰਤਰਰਾਸ਼ਟਰੀ ਡਾਟਾ ਬੇਸ ਹੈ।
ਅਮਰੀਕਾ ਵਿਚ ਕੋਰੋਨਾ ਦਾ ਕਹਿਰ
ਡੈਲਟਾਕ੍ਰੋਨ ਵੇਰੀਐਂਟ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਓਮੀਕਰੋਨ ਵੇਰੀਐਂਟ ਦੁਨੀਆ ਭਰ 'ਚ ਕੋਵਿਡ-19 ਦੇ ਤਾਜ਼ਾ ਮਾਮਲਿਆਂ 'ਚ ਵਾਧੇ ਦੇ ਮੁੱਖ ਚਾਲਕ ਵਜੋਂ ਉਭਰਿਆ ਹੈ। ਅਮਰੀਕਾ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਔਸਤਨ 6 ਲੱਖ ਤੋਂ ਵੱਧ ਨਵੇਂ ਸੰਕਰਮਣ ਪਾਏ ਗਏ ਹਨ। ਸ਼ੁੱਕਰਵਾਰ ਨੂੰ, ਜੌਨਸ ਹੌਪਕਿਨਜ਼ ਯੂਨੀਵਰਸਿਟੀ ਨੇ ਕਿਹਾ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ ਮਾਮਲਿਆਂ ਵਿੱਚ 72 ਪ੍ਰਤੀਸ਼ਤ ਵਾਧਾ ਹੋਇਆ ਹੈ। ਇਹ ਮਹਾਮਾਰੀ ਦੇ ਸਮੇਂ ਦੌਰਾਨ ਇੱਕ ਰਿਕਾਰਡ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਵਿਡ-19 : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਇੱਕ ਦਿਨ 'ਚ ਰਿਕਾਰਡ ਮੌਤਾਂ
NEXT STORY