ਵਿਆਨਾ — ਇੰਟਰਨੈਸ਼ਨਲ ਪ੍ਰੈਸ ਇੰਸਟੀਚਿਊਟ (ਆਈ. ਪੀ. ਆਈ.) ਨੇ ਸ਼ੁੱਕਰਵਾਰ ਨੂੰ ਆਖਿਆ ਕਿ ਸਾਲ 2018 'ਚ ਦੁਨੀਆ ਭਰ 'ਚ ਪ੍ਰੈਸ ਦੀ ਆਜ਼ਾਦੀ ਨੂੰ ਕਈ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਨਾ ਪਿਆ। ਵਿਆਨਾ ਸਥਿਤ ਸੰਪਾਦਕਾਂ, ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ ਦੇ ਗਲੋਬਲ ਸੰਗਠਨ ਨੇ ਆਪਣੀ 'ਡੈਥ ਵਾਚ' ਰਿਪੋਰਟ 'ਚ ਕਿਹਾ ਹੈ ਕਿ 2018 'ਚ 78 ਪੱਤਰਕਾਰਾਂ ਦੀ ਹੱਤਿਆ ਹੋਈ।
ਆਈ. ਪੀ. ਆਈ. ਦੀ ਕਾਰਜਕਾਰੀ ਡਾਇਰੈਕਟਰ ਬਾਰਬਰਾ ਤ੍ਰਿਓਨਫੀ ਨੇ ਕਿਹਾ ਕਿ ਲੋਕਤੰਤਰ ਦੇ ਸੰਸਥਾਨ ਦੇ ਤੌਰ 'ਤੇ ਪ੍ਰੈਸ ਨੂੰ ਤਬਾਹ ਕਰਨ ਦੇ ਮਕਸਦ ਨਾਲ ਉਨ੍ਹਾਂ ਦੇਸ਼ਾਂ 'ਚ ਵੀ ਅਜਿਹੀਆਂ ਗਤੀਵਿਧੀਆਂ ਵਧੀਆਂ, ਜਿਸ ਨੂੰ ਮੌਲਿਕ ਅਧਿਕਾਰਾਂ ਦਾ ਰੱਖਿਅਕ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਆਜ਼ਾਦ ਪੱਤਰਕਾਰੀ ਲਈ ਅਜਿਹੇ ਅਸਹਿਣਸ਼ੀਲ ਮਾਹੌਲ ਨਾਲ ਪੱਤਰਕਾਰਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਖਤਰਾ ਪੈਦਾ ਹੋਇਆ ਅਤੇ ਲੋਕਾਂ ਦੇ ਜਾਣਨ ਦੇ ਅਧਿਕਾਰ ਨੂੰ ਨੁਕਸਾਨ ਪਹੁੰਚਿਆ।
ਇਸ ਸਾਲ ਹਮਲੇ 'ਚ 28 ਪੱਤਰਕਾਰਾਂ ਦੀ ਜਾਨ ਗਈ ਜਦਕਿ ਫੌਜੀ ਸੰਘਰਸ਼ ਨੂੰ ਕਵਰ ਕਰਨ ਦੌਰਾਨ 13 ਪੱਤਰਕਾਰਾਂ ਦੀ ਮੌਤ ਹੋਈ। ਮੈਕਸੀਕੋ ਅਤੇ ਅਫਗਾਨਿਸਤਾਨ ਸਭ ਤੋਂ ਖਤਰਨਾਕ ਰਹੇ ਜਿੱਥੇ 13-13 ਪੱਤਰਕਾਰਾਂ ਦੀ ਜਾਨ ਗਈ। ਆਈ. ਪੀ. ਆਈ. ਦੇ ਹੈੱਡ ਆਫ ਐਡਵੋਕੇਸੀ ਰਵੀ ਆਰ. ਪ੍ਰਸਾਦ ਨੇ ਆਖਿਆ ਕਿ ਦੁਨੀਆ ਭਰ 'ਚ ਸਰਕਾਰਾਂ ਪੱਤਰਕਾਰਾਂ ਦੀ ਹੱਤਿਆ ਦੀ ਜਾਂਚ ਕਰਾਉਣ 'ਚ ਟਾਲਮਟੋਲ ਵਾਲਾ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਮਾਮਲਿਆਂ 'ਚ ਸਿਆਸੀ ਇੱਛਾ ਸ਼ਕਤੀ ਕਾਰਨ ਹੱਤਿਆਰਿਆਂ ਅਤੇ ਸਾਜਿਸ਼ ਰੱਚਣ ਵਾਲਿਆਂ ਨੂੰ ਅਦਾਲਤ ਤੱਕ ਨਹੀਂ ਲਿਆਂਦਾ ਗਿਆ।
ਅਲਜ਼ੀਰੀਆ : ਜਹਾਜ਼ 'ਚ ਲੱਗੀ ਅੱਗ, 20 ਲੋਕ ਲਾਪਤਾ
NEXT STORY