ਅਲਜਾਇਰਸ — ਅਲਜ਼ੀਰੀਆ ਦੇ ਓਰਾਨ ਸ਼ਹਿਰ ਤੋਂ 50 ਮੀਲ ਦੂਰ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਇਕ ਜਹਾਜ਼ 'ਚ ਅੱਗ ਲੱਗ ਗਈ ਅਤੇ ਦੁਰਘਟਨਾ ਤੋਂ ਬਾਅਦ ਘਟੋਂ-ਘੱਟ 20 ਲੋਕ ਲਾਪਤਾ ਹਨ। ਅਲਜ਼ੀਰੀਆ ਦੀ ਈ. ਆਈ. ਖਬਰ ਮੁਤਾਬਕ ਜਹਾਜ਼ ਅਲਜ਼ੀਰੀਆ ਤੋਂ 29 ਪ੍ਰਵਾਸੀਆਂ ਨੂੰ ਲੈ ਕੇ ਯੂਰਪ ਲਈ ਰਵਾਨਾ ਹੋਇਆ ਸੀ। ਰਵਾਨਾ ਹੋਣ ਤੋਂ ਥੋੜੀ ਦੇਰ ਬਾਅਦ ਦੀ ਈਧਨ (ਤੇਲ) ਦੀ ਟੈਂਕੀ 'ਚ ਅੱਗ ਲੱਗ ਗਈ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਲਾਈਬੇਰੀਆ ਦੇ ਇਕ ਜਹਾਜ਼ ਨੇ 3 ਬੱਚਿਆਂ ਸਮੇਤ 9 ਲੋਕਾਂ ਨੂੰ ਬਚਾ ਲਿਆ ਅਤੇ ਬਾਅਦ 'ਚ ਹਸਪਤਾਲ 'ਚ ਦਾਖਲ ਕਰਾਇਆ ਗਿਆ।
ਜਰਮਨੀ ’ਚ ਬੈਨ ਹੋ ਸਕਦੈ ਆਈਫੋਨ
NEXT STORY