ਕਾਇਰੋ- ਮਿਸਰ ਦੇ ਮੱਧ ਸੂਬੇ ਸੋਹਾਗ ਵਿਚ ਇਕ ਵੱਡੀ ਤੇ ਇਕ ਮਿੰਨੀ ਬੱਸ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋਈ। ਇਸ ਕਾਰਨ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ ਹੋਰ 11 ਲੋਕ ਜ਼ਖ਼ਮੀ ਹੋ ਗਏ।
ਸਥਾਨਕ ਮੀਡੀਆ ਮੁਤਾਬਕ ਇਕ ਬੱਸ ਜੋ ਕੇਨਾ ਸ਼ਹਿਰ ਤੋਂ ਕਾਇਰੋ ਵੱਲ ਜਾ ਰਹੀ ਸੀ, ਉਹ ਮਰਸਾ ਮਾਤ੍ਰਹ ਵਲੋਂ ਅਲ ਬਲਬਿਸ਼ ਪਿੰਡ ਜਾ ਰਹੀ ਬੱਸ ਨਾਲ ਟਕਰਾ ਗਈ, ਜਿਸ ਵਿਚ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਦੀ ਹੁਕਮ ਦਿੱਤੇ ਹਨ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਮਿਸਰ ਵਿਚ ਆਵਾਜਾਈ ਢਾਂਚਾ ਬਹੁਤ ਖਰਾਬ ਹੈ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ। ਪਿਛਲੇ ਸਾਲ ਮਿਸਰ ਵਿਚ ਸੜਕ ਦੁਰਘਟਨਾਵਾਂ ਵਿਚ ਲਗਭਗ 3,500 ਲੋਕਾਂ ਦੀ ਮੌਤ ਹੋ ਗਈ ਸੀ।
ਐਮਾਜ਼ੋਨ ਸੰਸਥਾਪਕ ਜੈਫ ਬੇਜੋਸ ਦੀ ਸਾਬਕਾ ਪਤਨੀ ਨੇ ਕੋਰੋਨਾ ਦੌਰਾਨ ਦਾਨ ਕੀਤੇ 4.2 ਬਿਲੀਅਨ ਡਾਲਰ
NEXT STORY