ਦੁਬਈ-ਯਮਨ ਦੇ ਹੂਤੀ ਬਾਗੀਆਂ ਨੇ ਦੱਖਣੀ ਪੱਛਮੀ ਸਾਊਦੀ ਅਰਬ 'ਚ ਅਭਾ ਅੰਤਰਰਾਸ਼ਟਰੀ ਹਵਾਈਅੱਡੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ, ਜਿਸ ਨਾਲ ਉਥੇ ਖੜੇ ਇਕ ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ। ਸਾਊਦੀ ਸਰਕਾਰੀ ਟੀ.ਵੀ. ਦੀ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਅਲ ਅਖਬਾਰੀਆ ਟੀ.ਵੀ. ਦੀ ਬੁੱਧਵਾਰ ਦੀ ਖਬਰ ਮੁਤਾਬਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਇਹ ਵੀ ਪੜ੍ਹੋ -ਬ੍ਰਾਜ਼ੀਲ ਨੇ ਕੋਵੈਕਸ ਟੀਕੇ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਕੀਤਾ ਵੱਖ
ਸ਼ੁਰੂਆਤੀ ਖਬਰਾਂ ਮੁਤਾਬਕ ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ। ਸਾਊਦੀ ਅਧਿਕਾਰੀਆਂ ਤੋਂ ਵੀ ਇਸ ਘਟਨਾ ਦੇ ਬਾਰੇ 'ਚ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲ ਪਾਈ ਹੈ। ਸਾਊਦੀ ਦੀ ਅਗਵਾਈ ਕਰਨ ਵਾਲੇ ਮਿਲਟਰੀ ਗਠਜੋੜ ਦੇ ਬਾਰੇ ਕਰਨਲ ਤੁਰਕੀ ਅਲ ਮਲਿਕੀ ਨੇ ਕਿਹਾ ਕਿ ਗਠਜੋੜ ਬਲਾਂ ਨੇ ਹੂਤੀਆਂ ਵੱਲੋਂ ਸਾਊਦੀ ਅਰਬ ਵੱਲ ਭੇਜੇ ਗਏ ਬੰਬ ਨਾਲ ਲੱਦੇ ਦੋ ਡਰੋਨ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ।
ਇਹ ਵੀ ਪੜ੍ਹੋ -ਨਵਲਨੀ ਦੇ ਸਮਰਥਕ ਨਵੇਂ ਤਰੀਕੇ ਨਾਲ ਕਰਨਗੇ ਰੈਲੀ
ਉਨ੍ਹਾਂ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਸਾਊਦੀ ਅਰਬ ਦੇ ਦੱਖਣੀ ਖੇਤਰ 'ਚ ਆਮ ਆਦਮੀ ਨੂੰ ਨਿਸ਼ਾਨਾ ਬਣਾਉਣ ਲਈ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਕਰਾਰ ਦਿੱਤਾ। ਨਵੰਬਰ 2017 'ਚ ਹੂਤੀਆਂ ਨੇ ਰਿਆਦ ਦੇ ਅੰਤਰਰਾਸ਼ਟਰੀ ਹਵਾਈਅੱਡੇ ਨੂੰ ਨਿਸ਼ਾਨਾ ਬਣਾਇਆ ਸੀ। ਈਰਾਨ ਹੂਤੀਆਂ ਨੂੰ ਹਥਿਆਰ ਅਤੇ ਗੋਲਾਬਾਰੂਦ ਮਹੁੱਈਆ ਕਰਨ ਦੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ, ਹਾਲਾਂਕਿ ਸਬੂਤਾਂ ਅਤੇ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਿਪੋਰਟ ਤੋਂ ਇਹ ਪ੍ਰਦਰਸ਼ਿਤ ਹੁੰਦਾ ਹੈ ਕਿ ਹਥਿਆਰਾਂ ਦਾ ਸੰਬੰਧ ਤਹਿਰਾਨ ਨਾਲ ਹੈ।
ਇਹ ਵੀ ਪੜ੍ਹੋ -ਪਾਕਿ ਕਿਸਾਨ ਨੇਤਾ ਗ੍ਰਿਫਤਾਰ, PMLN ਪ੍ਰਧਾਨ ਬੋਲੇ-'ਇਮਰਾਨ ਤੇ ਮੋਦੀ ਕਿਸਾਨਾਂ ਦੇ ਦੁਸ਼ਮਣ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਬ੍ਰਾਜ਼ੀਲ ਨੇ ਕੋਵੈਕਸ ਟੀਕੇ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਕੀਤਾ ਵੱਖ
NEXT STORY