ਵਾਸ਼ਿੰਗਟਨ - ਅਮਰੀਕਾ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 40,000 ਤੋਂ ਪਾਰ ਪਹੁੰਚ ਗਈ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਟੇਬਲ (ਅੰਕੜਿਆਂ ਦੀ ਰਿਪੋਰਟ) ਵਿਚ ਇਹ ਅੰਕੜਾ ਦੱਸਿਆ ਗਿਆ ਹੈ। ਟੇਬਲ ਮੁਤਾਬਕ ਦੇਸ਼ ਵਿਚ 40,585 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਅੱਧੇ ਮਾਮਲੇ ਨਿਊਯਾਰਕ ਸੂਬੇ ਤੋਂ ਹਨ। ਪਰ ਉਥੇ ਹੀ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਨਿਊਯਾਰਕ ਵਿਚ ਪਿਛਲੇ 2 ਹਫਤਿਆਂ ਵਿਚ ਪਹਿਲੀ ਵਾਰ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਵਿਚ ਕਮੀ ਆਈ ਹੈ। ਹਾਲਾਂਕਿ, ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਨਿਊਯਾਰਕ ਸ਼ਹਿਰ ਅਤੇ ਰਾਜ ਸਕੂਲਾਂ, ਕਾਰੋਬਾਰ ਅਤੇ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀ ਰੋਕ ਹਟਾਉਣ ਲਈ ਤਿਆਰ ਨਹੀਂ ਹਨ।ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਨਿਊਯਾਰਕ ਵਿਚ ਮੌਤਾਂ ਦਾ ਅੰਕੜਾ 550 (509 ਮੌਤਾਂ) ਤੋਂ ਹੇਠਾਂ ਆ ਗਿਆ, ਜਿਹੜਾ 2 ਹਫਤੇ ਵਿਚ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਹੈ।ਇਸ ਦੇ ਨਾਲ ਹੀ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਕਮੀ ਦਰਜ ਕੀਤੀ ਗਈ ਹੈ।
ਨਿਊਯਾਰਕ ਦੇ ਗਵਰਨਰ ਐਂਡਿ੍ਰਊ ਕੁਓਮੋ ਨੇ ਆਖਿਆ ਕਿ ਹਾਲਾਂਕਿ, ਸੰਕਟ ਅਜੇ ਖਤਮ ਨਹੀਂ ਹੋਇਆ ਹੈ। ਹਰ ਰੋਜ਼ ਕਰੀਬ 2 ਹਜ਼ਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਨਰਸਿੰਗ ਹੋਮਸ ਵਿਚ ਵੀ ਇਸ ਵਾਇਰਸ ਦੀ ਹੁਣ ਵੀ ਤਬਾਹੀ ਦਿੱਖ ਰਹੀ ਹੈ। ਉਨ੍ਹਾਂ ਆਖਿਆ ਕਿ ਆਪਾਤ ਕਲਾਸਾਂ ਵਿਚ ਮਰੀਜ਼ਾਂ ਦੀ ਗਿਣਤੀ ਤੋਂ ਕੁਝ ਰਾਹਤ ਮਿਲੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਖੁਸ਼ੀ ਦੇ ਦਿਨ ਵਾਪਸ ਆ ਗਏ ਹਨ। ਅਸੀਂ ਉਸ ਸਥਿਤੀ ਵਿਚ ਨਹੀਂ ਹਾਂ ਕਿ ਤੁਰੰਤ ਕਿਸੇ ਵੀ ਚੀਜ਼ ਨੂੰ ਦੁਬਾਰਾ ਖੋਲ ਦਈਏ। ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਨਿਊਯਾਰਕ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲੇ ਸਾਹਮਣੇ ਆਉਣ ਤੋਂ ਹੁਣ ਤੱਕ ਕਰੀਬ 13 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਇਨਾਂ ਮੌਤਾਂ ਦੇ ਅੰਕੜੇ ਵਿਚ ਉਨ੍ਹਾਂ 4 ਹਜ਼ਾਰ ਤੋਂ ਜ਼ਿਆਦਾ ਮੌਤਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਨ੍ਹਾਂ ਦੀ ਮੌਤ ਪ੍ਰਮਾਣ ਪੱਤਰ ਵਿਚ ਕੋਵਿਡ-19 ਨੂੰ ਕਾਰਨ ਦੱਸਿਆ ਗਿਆ ਹੈ ਪਰ ਪ੍ਰਯੋਗਸ਼ਾਲਾ ਦੀ ਜਾਂਚ ਵਿਚ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਬਿ੍ਰਟੇਨ : ਦੇਖਭਾਲ ਕੇਂਦਰਾਂ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੁਗਣੀ
NEXT STORY