ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਕਈ ਦੇਸ਼ਾਂ ਨੂੰ ਆਪਣੇ ਕਰਜ਼ਜਾਲ 'ਚ ਫਸਾਉਣ ਵਾਲੇ ਚੀਨ ਦੀ ਆਪਣੀ ਆਰਥਿਕ ਹਾਲਤ ਚੰਗੀ ਨਹੀਂ ਹੈ। ਚੀਨ ਦੀ ਵਿਗੜੀ ਵਿੱਤੀ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੱਖਾਂ ਚੀਨੀ ਸਰਕਾਰੀ ਕਰਮਚਾਰੀ ਆਪਣੀ ਤਨਖਾਹ 'ਚ ਕਰੀਬ 25 ਫੀਸਦੀ ਦੀ ਕਟੌਤੀ ਦੇ ਬਾਰੇ 'ਚ ਚਿਤਿੰਤ ਹਨ ਜਦੋਂ ਕਿ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਬੋਨਸ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਹਾਂਗਕਾਂਗ ਪੋਸਟ ਮੁਤਾਬਕ ਹੇਨਾਨ, ਜਿਆਂਗਸ਼ੀ ਅਤੇ ਗਵਾਂਗਡੋਂਗ ਪ੍ਰਾਂਤਾਂ 'ਚ ਸਥਾਨਕ ਸਰਕਾਰਾਂ ਨੇ ਸਰਕਾਰੀ ਕਰਮਚਾਰੀਆਂ ਤੋਂ 2021 ਦੀ ਪਹਿਲੀ ਤਿਮਾਹੀ ਲਈ ਰੀਪੇਮੇਂਟ ਤੋਂ 20,000 ਯੁਆਨ ਦਾ ਚਾਰਜ ਕੀਤਾ ਹੈ। ਸਰਕਾਰਾਂ ਨੇ ਦੱਸਿਆ ਕਿ ਸਾਰੇ ਬੋਨਸ ਅਨਿਸ਼ਚਿਤ ਕਾਲ ਲਈ ਸਸਪੈਂਡ ਕਰ ਦਿੱਤੇ ਗਏ ਹਨ।
ਦਿ ਹਾਂਗਕਾਂਗ ਪੋਸਟ ਦੇ ਮੁਤਾਬਕ ਸ਼ੰਘਾਈ, ਜਿਆਂਗਸ਼ੀ, ਹੇਨਾਨ, ਸ਼ੇਡੋਂਗ, ਚੋਂਗਕਿੰਗ, ਹੁਬੇਈ ਅਤੇ ਗਵਾਂਗਡੋਂਗ 'ਚ ਸਰਕਾਰੀ ਸੇਵਾ ਬੋਨਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਧਰ ਪੂਰਬੀ ਪ੍ਰਾਂਤ ਜਿਆਂਗਸ਼ੀ 'ਚ ਨਾਨਚਾਂਗ ਜਲ ਸੰਸਾਧਨ ਬਿਊਰੋ ਨੇ ਜੂਨ 2021 'ਚ ਆਪਣੇ ਕਰਮਚਾਰੀਆਂ ਨੂੰ ਬੋਨਸ ਨੂੰ 10 ਦਿਨਾਂ ਦੇ ਅੰਦਰ ਚੁਕਾਉਣ ਦਾ ਆਦੇਸ਼ ਦਿੱਤਾ ਸੀ। ਡੇਕਸਿੰਗ ਸ਼ਹਿਰ ਦੇ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਆਪਣੇ ਸਕੂਲਾਂ ਨੂੰ ਬੋਨਸ ਚੁਕਾਉਣ ਦਾ ਆਦੇਸ਼ ਦਿੱਤਾ ਹੈ। ਦਿ ਹਾਂਗਕਾਂਗ ਪੋਸਟ ਅਨੁਸਾਰ ਹਾਲ ਹੀ 'ਚ ਚੀਨ 'ਚ ਕਈ ਸਰਕਾਰੀ ਕਰਮਚਾਰੀਆਂ ਦੇ ਤਨਖਾਹ 'ਚ ਕਟੌਤੀ ਵੀ ਹੋਈ ਹੈ। ਚੀਨ 'ਚ ਸਥਾਨਕ ਸਰਕਾਰਾਂ ਦੀ ਵਿੱਤੀ ਹਾਲਤ ਖਰਾਬ ਹੋ ਗਈ ਹੈ। ਖ਼ਾਸ ਕਰਕੇ 2020 ਦੀ ਪਹਿਲੀ ਛਿਮਾਹੀ ਦੇ ਬਾਅਦ ਤੋਂ ਅਜਿਹਾ ਦੇਖਿਆ ਗਿਆ ਹੈ। ਸ਼ੰਘਾਈ ਨੂੰ ਛੱਡ ਕੇ ਸਾਰੇ ਪ੍ਰਾਂਤਾਂ ਨੇ ਵਿੱਕੀ ਘਾਟੇ ਦੀ ਸੂਚਨਾ ਦਿੱਤੀ ਹੈ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਆਪਣੀ ਕਮਾਈ ਤੋਂ ਜ਼ਿਆਦਾ ਖਰਚ ਕੀਤਾ ਹੈ।
ਅਧਿਕਾਰਿਕ ਅੰਕੜਿਆਂ ਅਨੁਸਾਰ 2020 ਦੀ ਪਹਿਲੀ ਛਿਮਾਹੀ 'ਚ ਸਰਕਾਰਾਂ ਦਾ ਘਾਟਾ 30 ਫੀਸਦੀ ਵਧ ਕੇ 3.4 ਟ੍ਰਿਲਿਅਨ ਯੁਆਨ ਹੋ ਗਿਆ। ਹੇਨਾਨ, ਸਿਚੁਆਨ ਅਤੇ ਯੁੱਨਾਨ ਸਭ ਨੇ 250 ਅਰਬ ਯੁਆਨ ਤੋਂ ਜ਼ਿਆਦਾ ਦੇ ਵਿੱਤੀ ਘਾਟੇ ਦੀ ਸੂਚਨਾ ਦਿੱਤੀ। ਚੀਨ ਸਰਕਾਰ ਦਾ ਕੁੱਲ ਕਰਜ਼ ਦੀ ਸਥਿਤੀ ਚਿੰਤਾ ਦਾ ਵਿਸ਼ਾ ਹੈ। ਦਿ ਹਾਂਗਕਾਂਗ ਪੋਸਟ ਦੇ ਅਨੁਸਾਰ ਚੀਨ ਦਾ ਨਾਨ-ਫਾਈਨੈਂਸ਼ੀਅਲ ਸੈਕਟਰ ਕਰਜ਼ 2020 'ਚ ਚੀਨ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 272 ਫੀਸਦੀ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। 2021 ਦੀ ਤੀਜੀ ਤਿਮਾਹੀ 'ਚ ਇਹ ਗਿਣਤੀ ਮਾਮੂਲੀ ਸੁਧਾਰ ਦੇ ਨਾਲ ਜੀ.ਡੀ.ਪੀ. ਦੇ 265 ਫੀਸਦੀ 'ਤੇ ਪਹੁੰਚ ਗਈ ਪਰ ਦੇਸ਼ ਦੇ ਵਾਧਾ 'ਤੇ ਇਸ ਦਾ ਪ੍ਰਤੀਕੂਲ ਅਸਰ ਪੈਣ ਦੀ ਸੰਭਾਵਨਾ ਹੈ।
ਸੀਰੀਆ 'ਚ ISIS ਦੀ ਅਗਵਾਈ ਕਰਨ ਵਾਲੀ ਅਮਰੀਕੀ ਔਰਤ ਗ੍ਰਿਫ਼ਤਾਰ
NEXT STORY