ਨਿਊਯਾਰਕ— ਅਮਰੀਕੀ ਸ਼ਹਿਰ ਨਿਊਯਾਰਕ 'ਚ ਰਹਿ ਰਹੇ ਸਿੱਖਾਂ ਨੇ 10 ਸਤੰਬਰ ਨੂੰ ਗੁਲਾਬੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਕੈਂਸਰ ਪ੍ਰਤੀ ਸਭ ਨੂੰ ਜਾਗਰੂਕ ਕੀਤਾ।
ਨਿਊਯਾਰਕ ਦੇ ਸੈਂਟਰਲ ਪਾਰਕ 'ਚ ਲਗਭਗ 1300 ਲੋਕਾਂ ਨੇ ਸਿਰਾਂ 'ਤੇ ਗੁਲਾਬੀ ਦਸਤਾਰਾਂ ਸਜਾਈਆਂ ਗਈਆਂ। ਇਹ ਸਭ ਪ੍ਰਬੰਧ ਸੁਜ਼ੇਨ ਜੀ.ਕੋਮਨ ਫਾਊਂਡੇਸ਼ਨ (ਐੱਨ.ਜੀ.ਓ) ਅਤੇ ਨਿਊ ਯਾਰਕ ਦੇ ਸਿੱਖਾਂ ਨੇ ਮਿਲ ਕੇ ਕੀਤਾ।
ਇੱਥੋਂ ਦੇ ਮੈਂਬਰ ਚਰਨਪ੍ਰੀਤ ਸਿੰਘ ਨੇ ਕਿਹਾ,''ਅਸੀਂ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਕਿ ਉਨ੍ਹਾਂ ਨੇ ਸਾਨੂੰ ਇੰਨੀ ਹਿੰਮਤ ਬਖਸ਼ੀ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ।
ਕੈਂਸਰ ਵਰਗੀ ਬੀਮਾਰੀ ਨਾਲ ਲੜਨਾ ਬਹੁਤ ਵੱਡੀ ਜੰਗ ਨੂੰ ਜਿੱਤਣ ਦੇ ਬਰਾਬਰ ਹੁੰਦਾ ਹੈ।'' ਉਨ੍ਹਾਂ ਕਿਹਾ ਕਿ ਕੈਂਸਰ ਕਾਰਨ ਲੋਕਾਂ ਦੇ ਵਾਲ ਝੜ ਜਾਂਦੇ ਹਨ, ਇਸ ਤਰ੍ਹਾਂ ਪੱਗ ਬੰਨ੍ਹਣ ਨਾਲ ਉਨ੍ਹਾਂ ਦਾ ਸਿਰਫ ਸਿਰ ਹੀ ਢੱਕਿਆ ਨਹੀਂ ਜਾਂਦਾ ਸਗੋਂ ਉਨ੍ਹਾਂ ਅੰਦਰ ਜਜ਼ਬਾ ਭਰਦਾ ਹੈ ਕਿ ਉਹ ਇਸ ਲੜਾਈ ਨੂੰ ਹਰਾ ਸਕਣ। ਬਹੁਤ ਸਾਰੇ ਕੈਂਸਰ ਪੀੜਤ ਮਰੀਜ਼ਾਂ ਨੇ ਇਸ ਨੂੰ ਇਕ ਚੰਗਾ ਉਪਰਾਲਾ ਦੱਸਿਆ।
ਪੇਰੂ ਦੇ ਰਾਸ਼ਟਰਪਤੀ ਨੇ ਮੰਤਰੀਮੰਡਲ 'ਚ ਸੁਧਾਰ ਦੇ ਨਾਲ ਦੱਸਿਆ ਨਵੇਂ ਪ੍ਰਧਾਨਮੰਤਰੀ ਦਾ ਨਾਮ
NEXT STORY