ਕੋਪਨਹੇਗਨ - ਡੈਨਮਾਰਕ ਨੇ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦਰਮਿਆਨ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਕੋਰੋਨਾ ਵੈਕਸੀਨ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਹੈ। ਅਜਿਹੀ ਪਾਬੰਦੀ ਲਾਉਣ ਵਾਲੇ ਇਹ ਯੂਰਪ ਦਾ ਪਹਿਲਾ ਮੁਲਕ ਵੀ ਬਣ ਗਿਆ ਹੈ। ਇਸ ਤੋਂ ਪਹਿਲਾਂ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੇ ਸ਼ੱਕ ਵਿਚ ਕਈ ਯੂਰਪੀਨ ਮੁਲਕ ਪਹਿਲਾਂ ਹੀ ਇਸ ਨੂੰ ਕੁਝ ਸਮੇਂ ਲਈ ਬੰਦ ਕਰ ਚੁੱਕੇ ਹਨ, ਹਾਲਾਂਕਿ ਉਨਾਂ ਮੁਲਕਾਂ ਵਿਚ ਹੁਣ ਇਹ ਵੈਕਸੀਨ ਫਿਰ ਤੋਂ ਲਾਈ ਜਾ ਰਹੀ ਹੈ।
ਇਹ ਵੀ ਪੜੋ - ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਬੰਗਲਾਦੇਸ਼ੀ ਵਿਦੇਸ਼ੀ ਮੰਤਰੀ ਨੇ ਕਿਹਾ, 'ਅਸੀਂ ਭਾਰਤ ਤੋਂ ਕਿਤੇ ਬਿਹਤਰ ਹਾਂ'
ਡੈਨਮਾਰਕ ਦੇ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਲੱਗ ਸਕਦੈ ਝਟਕਾ
ਡੈਨਮਾਰਕ ਨੇ ਇਹ ਰੋਕ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਕੁਝ ਲੋਕਾਂ ਦੇ ਸਰੀਰ ਵਿਚ ਖੂਨ ਦੇ ਥੱਕੇ ਜੰਮਣ ਤੋਂ ਬਾਅਦ ਲਾਈ ਹੈ। ਹਾਲਾਂਕਿ ਮਾਹਿਰਾਂ ਦਾ ਦਾਅਵਾ ਹੈ ਕਿ ਅਜਿਹੀਆਂ ਘਟਨਾਵਾਂ ਕਾਫੀ ਘੱਟ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਡੈਨਮਾਰਕ ਵਿਚ ਜਾਰੀ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਇਸ ਵੇਲੇ ਡੈਨਮਾਰਕ ਵਿਚ ਐਸਟ੍ਰਾਜ਼ੈਨੇਕਾ ਦੀਆਂ 24 ਲੱਖ ਵੈਕਸੀਨਾਂ ਕਈ ਸੈਂਟਰਾਂ ਵਿਚ ਮੌਜੂਦ ਹਨ, ਜਿਨ੍ਹਾਂ ਨੂੰ ਹੁਣ ਵਾਪਸ ਲਿਆ ਜਾ ਰਿਹਾ ਹੈ।
ਇਹ ਵੀ ਪੜੋ - ਚੀਨ ਨੇ ਖੇਡਿਆ ਨਵਾਂ ਦਾਅ, ਭਾਰਤ ਖਿਲਾਫ ਲੱਦਾਖ 'ਚ ਸੈੱਟ ਕੀਤਾ ਇਹ 'ਡਿਫੈਂਸ ਸਿਸਟਮ'
ਅਧਿਕਾਰੀਆਂ ਨੇ ਦੱਸਿਆ ਕਿਉਂ ਲਾਈ ਪਾਬੰਦੀ
ਡੈਨਮਾਰਕ ਦੇ ਸਿਹਤ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਨਾਲ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਉਮੀਦ ਤੋਂ ਜ਼ਿਆਦਾ ਆ ਰਹੇ ਹਨ। ਇਸ ਲਈ ਅਸੀਂ ਤੁਰੰਤ ਪ੍ਰਭਾਵ ਨਾਲ ਇਸ ਵੈਕਸੀਨ ਦੀ ਵਰਤੋਂ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਇਕ ਅੰਦਾਜ਼ੇ ਮੁਤਾਬਕ ਡੈਨਮਾਰਕ ਵਿਚ 40000 ਲੋਕਾਂ ਵਿਚੋਂ 2 ਲੋਕਾਂ ਦੇ ਸਰੀਰ ਵਿਚ ਵੈਕਸੀਨੇਸ਼ਨ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਆ ਰਹੇ ਹਨ।
ਇਹ ਵੀ ਪੜੋ - ਪਾਕਿ ਦਾ ਵੱਡਾ ਦਾਅਵਾ, 'ਅਸੀਂ ਬਣਾ ਰਹੇ ਅਜਿਹੀ ਵੈਕਸੀਨ ਜਿਸ ਦੀ ਇਕ ਖੁਰਾਕ ਕੋਰੋਨਾ ਨੂੰ ਕਰ ਦੇਵੇਗੀ ਖਤਮ'
ਡੈਨਮਾਰਕ 'ਚ 10 ਲੱਖ ਲੋਕਾਂ ਨੂੰ ਲਾਈ ਗਈ ਵੈਕਸੀਨ
ਡੈਨਮਾਰਕ ਵਿਚ ਹੁਣ ਤੱਕ 10 ਲੱਖ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਇਨ੍ਹਾਂ ਵਿਚੋਂ ਡੇਢ ਲੱਖ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਲਾਈ ਗਈ ਹੈ। ਯੂਰਪੀਨ ਯੂਨੀਅਨ ਦਾ ਮੈਂਬਰ ਹੋਣ ਦਾ ਕਾਰਣ ਇਸ ਮੁਲਕ ਵਿਚ ਵੀ ਯੂਰਪੀਨ ਮੈਡੀਕਲ ਏਜੰਸੀ ਤੋਂ ਅਪਰੂਵ ਕੀਤੀਆਂ ਹੋਈਆਂ ਸਭ ਵੈਕਸੀਨ ਨੂੰ ਲਾਇਆ ਜਾ ਸਕਦਾ ਹੈ। ਇਸ ਨਾਲ ਜੇ ਐਸਟ੍ਰਾਜ਼ੈਨੇਕਾ ਨੂੰ ਹਟਾ ਦਈਏ ਤਾਂ ਫਾਈਜ਼ਰ ਅਤੇ ਮਾਡਰਨਾ ਦੀ ਕੋਵਿਡ ਵੈਕਸੀਨ ਮੁੱਖ ਹਨ।
ਇਹ ਵੀ ਪੜੋ - ਆਪਣੀ ਹੀ 'ਔਲਾਦ' ਨਾਲ ਵਿਆਹ ਕਰਾਉਣ ਲਈ ਸਖਸ਼ ਨੇ ਅਦਾਲਤ ਤੋਂ ਮੰਗੀ ਇਜਾਜ਼ਤ
ਕਈ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਕਰ ਰਿਹੈ ਚੀਨ, ਗਲੋਬਲੀ ਨਿਯਮਾਂ 'ਚ ਵੀ ਕਰ ਰਿਹਾ ਬਦਲਾਅ : ਅਮਰੀਕਾ
NEXT STORY