ਵਾਸ਼ਿੰਗਟਨ-ਅਮਰੀਕਾ ਦੇ ਇਕ ਚੋਟੀ ਦੇ ਖੁਫੀਆ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਚੀਨ ਤੇਜ਼ੀ ਨਾਲ ਅਮਰੀਕਾ ਦਾ ਨੇੜਲਾ ਮੁਕਾਬਲੇਬਾਜ਼ ਬਣ ਰਿਹਾ ਹੈ। ਇਸ ਕਾਰਣ ਕਈ ਖੇਤਰਾਂ ’ਚ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਇਸ ਤੋਂ ਇਲਾਵਾ ਚੀਨ ਗਲੋਬਲੀ ਨਿਯਮਾਂ ’ਚ ਵੀ ਇਸ ਤਰ੍ਹਾਂ ਨਾਲ ਬਦਲਾਅ ਕਰ ਰਿਹਾ ਹੈ ਜਿਸ ਨਾਲ ਉਸ ਦੀ ਤਾਨਾਸ਼ਾਹੀ ਵਿਵਸਥਾ ਨੂੰ ਫਾਇਦਾ ਮਿਲੇ।
ਇਹ ਵੀ ਪੜ੍ਹੋ-'ਕੋਵਿਡ-19 ਤੋਂ ਬਾਅਦ ਖੂਨ ਦੇ ਥੱਕੇ ਬਣਨ ਦਾ ਖਤਰਾ ਆਮ ਤੋਂ 100 ਗੁਣਾ ਵਧੇਰੇ'
ਰਾਸ਼ਟਰੀ ਖੁਫੀਆ ਡਾਇਰੈਕਟਰ ਐਵਰਿਲ ਹੇਂਸ ਨੇ ਅਮਰੀਕਾ ਦੇ ਸਾਹਮਣੇ ਦੁਨੀਆਭਰ ਤੋਂ ਪੈਦਾ ਹੋ ਰਹੇ ਖਤਰਿਆਂ ’ਤੇ ਸੇਨੇਟ ਦੀ ਖੁਫੀਆ ਮਾਮਲਿਆਂ ’ਤੇ ਚੋਣ ਕਮੇਟੀ ਦੇ ਮੈਂਬਰਾਂ ਨੂੰ ਬੁੱਧਵਾਰ ਨੂੰ ਇਹ ਕਿਹਾ ਕਿ ਚੀਨ ਗੁਆਂਢੀ ਦੇਸ਼ਾਂ ਨੂੰ ਵੀ ਆਪਣੀ ਤਾਕਤ ਦਿਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਚੀਨ ਆਪਣੇ ਗੁਆਂਢੀ ਦੇਸ਼ਾਂ ਦੇ ਵਿਵਾਦਿਦ ਖੇਤਰਾਂ 'ਤੇ ਆਪਣਾ ਦਾਅਵਾ ਜਤਾ ਰਿਹਾ ਹੈ। ਹੇਂਸ ਨੇ ਕਿਹਾ ਕਿ ਚੀਨ ਤੋਂ ਇਲਾਵਾ ਰੂਸ, ਈਰਾਨ ਅੇਤ ਉੱਤਰ ਕੋਰੀਆ ਤਿੰਨ ਅਜਿਹੇ ਦੇਸ਼ ਹਨ ਜੋ ਅਮਰੀਕਾ ਦੇ ਸਾਹਮਣੇ ਖਤਰੇ ਪੈਦਾ ਕਰ ਰਹੇ ਹਨ।
ਇਹ ਵੀ ਪੜ੍ਹੋ-ਅਮਰੀਕਾ ਨੇ 10 ਰੂਸੀ ਡਿਪਲੋਮੈਟਾਂ ਨੂੰ ਕੱਢਿਆ, ਕੰਪਨੀਆਂ ਅਤੇ ਲੋਕਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ
ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ, ਈਰਾਕ ਅਤੇ ਸੀਰੀਆ ’ਚ ਲੜਾਈ ਦਾ ਅਮਰੀਕੀ ਬਲਾਂ ’ਤੇ ਸਿੱਧਾ ਅਸਰ ਪੈ ਰਿਹਾ ਹੈ ਜਦਕਿ ਪ੍ਰਮਾਣੂ ਸੰਪੰਨ ਦੇਸ਼ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੁਨੀਆ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇਸਰਾਈਲ-ਈਰਾਨ 'ਚ ਹਿੰਸਾ, ਲੀਬੀਆ 'ਚ ਵਿਦੇਸ਼ੀ ਤਾਕਤਾਂ ਦੀਆਂ ਗਤੀਵਿਧੀਆਂ ਅਤੇ ਅਫਰੀਕਾ ਅਤੇ ਪੱਛਮੀ ਏਸ਼ੀਆ ਸਮੇਤ ਹੋਰ ਇਲਾਕਿਆਂ 'ਚ ਸੰਘਰਸ਼ ਦੇ ਵਧਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ-ਅਮਰੀਕੀ ਬੈਂਕ ਨੇ ਕੰਜ਼ਿਉਮਰ ਬੈਂਕਿੰਗ ਤੋਂ ਨਿਕਲਣ ਦਾ ਕੀਤਾ ਐਲਾਨ,4 ਹਜ਼ਾਰ ਨੌਕਰੀਆਂ 'ਤੇ ਖਤਰਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਿਤ ਸ਼ਾਹ ਦੇ ਬਿਆਨ 'ਤੇ ਭੜਕੇ ਬੰਗਲਾਦੇਸ਼ੀ ਵਿਦੇਸ਼ੀ ਮੰਤਰੀ ਨੇ ਕਿਹਾ, 'ਅਸੀਂ ਭਾਰਤ ਤੋਂ ਕਿਤੇ ਬਿਹਤਰ ਹਾਂ'
NEXT STORY