ਵਿਲਨੀਅਸ (ਏਜੰਸੀ)- ਪਾਰਸਲ ਅਤੇ ਕੋਰੀਅਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਜਰਮਨ ਕੰਪਨੀ DHL ਦਾ ਇੱਕ ਕਾਰਗੋ ਜਹਾਜ਼ ਸੋਮਵਾਰ ਸਵੇਰੇ ਲਿਥੁਆਨੀਆ ਦੀ ਰਾਜਧਾਨੀ ਨੇੜੇ ਇੱਕ ਘਰ ਉੱਤੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਲਿਥੁਆਨੀਆ ਦੇ ਪੁਲਸ ਮੁਖੀ ਨੇ ਕਿਹਾ ਕਿ ਵਿਲਨੀਅਸ ਹਵਾਈ ਅੱਡੇ 'ਤੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਪੁਲਸ ਕਮਿਸ਼ਨਰ ਜਨਰਲ ਰੇਨਾਟਾਸ ਪੋਜੇਲਾ ਨੇ ਕਿਹਾ, 'ਜਹਾਜ਼ ਹਵਾਈ ਅੱਡੇ ਤੋਂ ਕੁਝ ਕਿਲੋਮੀਟਰ ਪਹਿਲਾਂ ਡਿੱਗਿਆ। ਹਾਦਸੇ ਤੋਂ ਬਾਅਦ ਜਹਾਜ਼ ਕੁਝ 100 ਮੀਟਰ ਤੱਕ ਫਿਸਲਿਆ। ਜਹਾਜ਼ ਦਾ ਕੁਝ ਹਿੱਸਾ ਰਿਹਾਇਸ਼ੀ ਘਰ ਨਾਲ ਟਕਰਾ ਗਿਆ। ਘਟਨਾ 'ਚ ਘਰ ਦੇ ਆਲੇ-ਦੁਆਲੇ ਦੇ ਰਿਹਾਇਸ਼ੀ ਢਾਂਚੇ ਨੂੰ ਅੱਗ ਲੱਗ ਗਈ ਅਤੇ ਘਰ ਨੂੰ ਵੀ ਕੁਝ ਨੁਕਸਾਨ ਪੁੱਜਾ ਪਰ ਅਸੀਂ ਲੋਕਾਂ ਨੂੰ ਬਾਹਰ ਕੱਢਣ 'ਚ ਸਫਲ ਰਹੇ।'
ਇਹ ਵੀ ਪੜ੍ਹੋ: ਵਿਅਕਤੀ ਨੇ ਮਾਂ-ਪਿਓ ਤੇ ਭਰਾ ਨੂੰ ਮਾਰੀਆਂ ਗੋ. ਲੀਆਂ, ਫਿਰ ਖ਼ੁਦ ਵੀ ਲਾਇਆ ਮੌ. ਤ ਨੂੰ ਗਲ
ਲਿਥੁਆਨੀਆ ਦੇ ਜਨਤਕ ਪ੍ਰਸਾਰਕ ਐੱਲ.ਆਰ.ਟੀ. ਨੇ ਇੱਕ ਐਮਰਜੈਂਸੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਹਾਦਸੇ ਤੋਂ ਬਾਅਦ 2 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਇੱਕ ਨੂੰ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਐੱਲ.ਆਰ.ਟੀ. ਨੇ ਦੱਸਿਆ ਕਿ ਜਹਾਜ਼ ਹਵਾਈ ਅੱਡੇ ਦੇ ਨੇੜੇ 2 ਮੰਜ਼ਿਲਾ ਘਰ ਦੇ ਕੋਲ ਹਾਦਸਾਗ੍ਰਸਤ ਹੋਇਆ। ਲਿਥੁਆਨੀਆ ਦੇ ਏਅਰਪੋਰਟ ਅਥਾਰਟੀ ਨੇ ਜਹਾਜ਼ ਦੀ ਪਛਾਣ "ਜਰਮਨੀ ਦੇ ਲੀਪਜ਼ਿੰਗ ਤੋਂ ਵਿਲਨੀਅਸ ਹਵਾਈ ਅੱਡੇ ਲਈ ਉਡਾਣ ਭਰਨ ਵਾਲੇ DHL ਕਾਰਗੋ ਜਹਾਜ਼" ਵਜੋਂ ਕੀਤੀ। ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜਹਾਜ਼ ਰਨਵੇਅ 'ਤੇ ਉਤਰਨ ਤੋਂ ਪਹਿਲਾਂ ਹਵਾਈ ਅੱਡੇ ਦੇ ਉੱਤਰ ਵੱਲ ਮੁੜਿਆ ਅਤੇ ਰਨਵੇ ਤੋਂ 1.5 ਕਿਲੋਮੀਟਰ ਦੀ ਦੂਰੀ 'ਤੇ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਤੁਰੰਤ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 5:30 ਵਜੇ ਤੋਂ ਪਹਿਲਾਂ ਵਾਪਰਿਆ। DHL ਗਰੁੱਪ ਦਾ ਮੁੱਖ ਦਫਤਰ ਜਰਮਨੀ ਦੇ ਬੌਨ ਵਿੱਚ ਹੈ। ਕੰਪਨੀ ਨੇ ਇਸ ਘਟਨਾ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਇਹ ਵੀ ਪੜ੍ਹੋ : ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਟਰੰਪ ਨੇ ਕੈਨੇਡਾ, ਮੈਕਸੀਕੋ ਤੇ ਚੀਨ ਦੀ ਵਧਾਈ Tension, ਕਰ'ਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਤਿਨ ਦੀ ਨਵੀਂ ਚਾਲ, ਰੂਸੀ ਫੌਜ 'ਚ ਯਮਨ ਦੇ ਸੈਂਕੜੇ ਨੌਜਵਾਨ ਭਰਤੀ!
NEXT STORY