ਟੋਰਾਂਟੋ— ਕੈਨੇਡਾ 'ਚ ਚੋਣ ਪ੍ਰਚਾਰ ਤੋਂ ਬਾਅਦ ਅੱਜ ਨਵੀਂ ਸੰਸਦ ਦੀ ਚੋਣ ਹੋ ਜਾ ਰਹੀ ਹੈ। ਇਨ੍ਹਾਂ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੱਤਾ ਤੋਂ ਬਾਹਰ ਹੋਣ ਦਾ ਖਤਰਾ ਬਰਕਰਾਰ ਹੈ। ਟਰੂਡੋ ਨੇ ਆਪਣੇ ਉਦਾਰਵਾਦੀ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਪੀਅਰ ਟਰੂਡੋ ਦੀ ਅਪਾਰ ਲੋਕਪ੍ਰਿਯਤਾ ਨੂੰ ਅੱਗੇ ਵਧਾਉਂਦੇ ਹੋਏ 2015 'ਚ ਸੰਸਦੀ ਚੋਣਾਂ ਜਿੱਤਿਆਂ ਸਨ ਪਰ ਘੋਟਾਲੇ ਤੇ ਲੋਕਾਂ ਦੀਆਂ ਭਾਰੀ ਉਮੀਦਾਂ ਨੇ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਚੋਣਾਂ 'ਚ ਸੰਕੇਤ ਮਿਲ ਰਹੇ ਹਨ ਕਿ ਟਰੂਡੋ ਦੀ ਲਿਬਰਲ ਪਾਰਟੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਤੋਂ ਹਾਰ ਸਕਦੀ ਹੈ ਜਾਂ ਸ਼ਾਇਦ ਜਿੱਤ ਵੀ ਜਾਵੇ ਤਾਂ ਵੀ ਸੰਸਦ 'ਚ ਬਹੁਮਤ ਹਾਸਲ ਕਰਨ 'ਚ ਅਸਫਲ ਰਹਿ ਸਕਦੀ ਹੈ। ਅਜਿਹੇ 'ਚ ਸੱਤਾ 'ਚ ਬਣੇ ਰਹਿਣ ਲਈ ਉਸ ਨੂੰ ਵਿਰੋਧੀ ਪਾਰਟੀ 'ਤੇ ਨਿਰਭਰ ਰਹਿਣਾ ਪਵੇਗਾ। ਪਿਛਲੇ 84 ਸਾਲਾਂ 'ਚ ਅਜਿਹਾ ਕਦੇ ਨਹੀਂ ਹੋਇਆ ਕਿ ਪੂਰਨ ਬਹੁਮਤ ਦੇ ਨਾਲ ਪਹਿਲੀ ਵਾਰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆ ਕੋਈ ਵਿਅਕਤੀ ਅਗਲੀਆਂ ਚੋਣਾਂ 'ਚ ਹਾਰ ਗਿਆ ਹੋਵੇ। ਟਰੂਡੋ ਨੇ ਕੈਨੇਡਾ 'ਚ ਕਰੀਬ 10 ਸਾਲ ਤੱਕ ਚੱਲੇ ਕੰਜ਼ਰਵੇਟਿਵ ਪਾਰਟੀ ਦੇ ਸ਼ਾਸਨ ਤੋਂ ਬਾਅਦ 2015 'ਚ ਸਰਕਾਰ ਬਣਾਈ ਸੀ ਤੇ ਉਹ ਦੁਨੀਆ ਦੇ ਚੋਣਵੇਂ ਉਦਾਰਵਾਦੀ ਨੇਤਾਵਾਂ 'ਚੋਂ ਇਕ ਹਨ।
ਟਰੂਡੋ ਨੂੰ ਇਸ ਸਾਲ ਹੋਏ ਘੋਟਾਲੇ ਨਾਲ ਵੀ ਜੂਝਣਾ ਪੈ ਰਿਹਾ ਹੈ, ਜਿਸ 'ਚ ਉਨ੍ਹਾਂ ਦੀ ਸਾਬਕਾ ਅਟਾਰਨੀ ਜਨਰਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਿਊਬਿਕ ਕੰਪਨੀ ਦੇ ਮੁਕੱਦਮੇ ਨੂੰ ਰੋਕਣ ਲਈ ਉਨ੍ਹਾਂ 'ਤੇ ਦਬਾਅ ਪਾਇਆ। ਟਰੂਡੋ ਨੇ ਆਪਣੀ ਸਫਾਈ 'ਚ ਕਿਹਾ ਕਿ ਉਹ ਨੌਕਰੀਆਂ ਬਚਾਉਣਾ ਚਾਹੁੰਦੇ ਹਨ ਪਰ ਫਿਰ ਵੀ ਇਸ ਘਟਨਾ ਨਾਲ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ ਤੇ ਐਂਡ੍ਰਿਊ ਸ਼ੀਅਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਬੜਤ ਮਿਲੀ ਹੈ।
ਵਿਰੋਧ : ਆਸਟ੍ਰੇਲੀਆ 'ਚ ਅੱਜ ਕਾਲੇ ਛਾਪੇ ਗਏ ਅਖਬਾਰਾਂ ਦੇ ਮੁੱਖ ਪੇਜ
NEXT STORY