ਇੰਟਰਨੈਸ਼ਨਲ ਡੈਸਕ– ਸਮਾਂ ਬਦਲ ਰਿਹਾ ਹੈ ਤੇ ਦੁਨੀਆ ਭਰ ’ਚ ਹਿਊਮਨਾਈਡ ਰੋਬੋਟ ਬਣਾਏ ਜਾ ਰਹੇ ਹਨ ਪਰ ਕਈ ਵਾਰ ਇਹ ਮਸ਼ੀਨਾਂ ਵੱਡੀਆਂ ਗਲਤੀਆਂ ਕਰਦੀਆਂ ਜਾਪਦੀਆਂ ਹਨ। ਹਾਲ ਹੀ ’ਚ ਤਿਆਰ ਕੀਤੇ ਗਏ ਸਾਊਦੀ ਅਰਬ ਦੇ ਪਹਿਲੇ ਹਿਊਮਨਾਈਡ ਰੋਬੋਟ ਨੇ ਵੀ ਕੁਝ ਅਜਿਹਾ ਹੀ ਕੀਤਾ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ ਹੈ। ਇਸ ਦੇ ਉਦਘਾਟਨ ਦੌਰਾਨ ਲਾਈਵ ਕੈਮਰੇ ’ਤੇ ਕੁਝ ਅਜਿਹਾ ਹੋਇਆ, ਜੋ ਹੈਰਾਨ ਕਰਨ ਵਾਲਾ ਸੀ ਤੇ ਇਸ ਨੂੰ ਬਣਾਉਣ ਵਾਲਿਆਂ ’ਤੇ ਸਵਾਲ ਖੜ੍ਹੇ ਕਰਦਾ ਹੈ।
ਸਾਊਦੀ ਅਰਬ ਦੇ ਪਹਿਲੇ ਹਿਊਮਨਾਈਡ ਰੋਬੋਟ ‘ਐਂਡਰਾਇਡ ਮੁਹੰਮਦ’ ਬਾਰੇ ਰਿਪੋਰਟ ਕਵਰ ਕਰਨ ਪਹੁੰਚੀ ਨਿਊਜ਼ ਰਿਪੋਟਰ ਰਾਵਿਆ ਅਲ-ਕਾਸਿਮੀ ਉਸ ਤੋਂ ਕੁਝ ਸਵਾਲ ਪੁੱਛ ਰਹੀ ਸੀ ਕਿ ਇਸੇ ਦੌਰਾਨ ਰੋਬੋਟ ਨੇ ਅਚਾਨਕ ਔਰਤ ਨੂੰ ਪਿੱਛੇ ਤੋਂ ਗਲਤ ਢੰਗ ਢੰਗ ਨਾਲ ਛੂਹ ਲਿਆ, ਜਿਸ ਕਾਰਨ ਉਹ ਕਾਫ਼ੀ ਅਸਹਿਜ ਹੋ ਗਈ। ਇਹ ਸਭ ਲਾਈਵ ਕੈਮਰੇ ’ਚ ਕੈਦ ਹੋ ਗਿਆ। ਵੀਡੀਓ ’ਚ ਰਿਪੋਰਟਰ ਰਾਵਿਆ ਅਲ-ਕਾਸਿਮੀ ਨੂੰ ਰੋਬੋਟ ਦੇ ਕੋਲ ਖੜ੍ਹਾ ਦਿਖਾਇਆ ਗਿਆ ਹੈ। ਰੋਬੋਟ ਦੇ ਹੱਥਾਂ ਦੀ ਹਰਕਤ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਉਸ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਹਾਈ ਕੋਰਟ ’ਚ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਹੋਈ ਸੁਣਵਾਈ, ਜਾਰੀ ਹੋਏ ਇਹ ਹੁਕਮ
ਵੀਡੀਓ ਨੂੰ ਯੂਜ਼ਰ TansuYegen ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸ਼ੇਅਰ ਕੀਤਾ ਹੈ। ਇਸ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ‘‘ਸਾਊਦੀ ਰੋਬੋਟਾਂ ਦਾ ਅੱਜ ਐਲਾਨ ਕੀਤਾ ਗਿਆ।’’ ਵੀਡੀਓ ਵਾਇਰਲ ਹੁੰਦਿਆਂ ਹੀ ਯੂਜ਼ਰਸ ਦੀਆਂ ਕਈ ਪ੍ਰਤੀਕਿਰਿਆਵਾਂ ਆਈਆਂ। ਕੁਝ ਲੋਕਾਂ ਨੇ ਰੋਬੋਟ ਦੀਆਂ ਹਰਕਤਾਂ ਨੂੰ ਕੁਦਰਤੀ ਹਰਕਤਾਂ ਦੇ ਰੂਪ ’ਚ ਰੱਖਿਆ, ਜਦਕਿ ਦੂਜਿਆਂ ਨੇ ਰੋਬੋਟ ਦੇ ਪ੍ਰੋਗਰਾਮਿੰਗ ਜਾਂ ਨਿਯੰਤਰਣ ’ਤੇ ਸਵਾਲ ਉਠਾਏ। ਇਹ ਘਟਨਾ ਆਰਟੀਫੀਸ਼ੀਅਲ ਇੰਟੈਲੀਜੈਂਸ ’ਚ ਪੱਖਪਾਤ ਦੀ ਸੰਭਾਵਨਾ ਤੇ ਅਜਿਹੀ ਤਕਨਾਲੋਜੀ ਨੂੰ ਵਿਕਸਿਤ ਕਰਨ ਵੇਲੇ ਨੈਤਿਕ ਵਿਚਾਰਾਂ ਦੀ ਮਹੱਤਤਾ ਬਾਰੇ ਸਵਾਲ ਉਠਾਉਂਦੀ ਹੈ।
ਦੱਸ ਦੇਈਏ ਕਿ ਤੇਜ਼ੀ ਨਾਲ ਬਣਾਏ ਜਾ ਰਹੇ ਹਿਊਮਨਾਈਡ ਰੋਬੋਟਸ ਨੂੰ ਲੈ ਕੇ ਆਏ ਦਿਨ ਖ਼ਬਰਾਂ ਆਉਣ ਲੱਗੀਆਂ ਹਨ। ਬੀਤੇ ਦਿਨੀਂ ਸਭ ਤੋਂ ਐਡਵਾਂਸਡ ਹਿਊਮਨਾਈਡ ਕਰਾਰ ਦਿੱਤੇ ਗਏ ਇਕ ਰੋਬੋਟ ਨੇ ਲੋਕਾਂ ਨੂੰ ਉਦੋਂ ਹੈਰਾਨ ਕਰ ਦਿੱਤਾ, ਜਦੋਂ ਉਸ ਕੋਲੋਂ ਉਸ ਦੀ ‘ਜ਼ਿੰਦਗੀ ਦੇ ਸਭ ਤੋਂ ਦੁਖੀ ਦਿਨ’ ਬਾਰੇ ਪੁੱਛਿਆ ਗਿਆ। ਯੂ. ਕੇ. ਸਥਿਤ ਰੋਬੋਟਿਕਸ ਕੰਪਨੀ ਇੰਜੀਨੀਅਰਿੰਗ ਆਰਟਸ ਵਲੋਂ ਬਣਾਈ ਗਈ Ameca ਨੇ ਬਿਲਕੁਲ ਇਨਸਾਨਾਂ ਵਰਗਾ ਵਰਤਾਅ ਕੀਤਾ। ਹਾਲਾਂਕਿ ਇਸ ਦੇ ਫਾਊਂਡਰ ਵਿਲ ਜੈਕਸਨ ਨੇ ਡੇਲੀ ਸਟਾਰ ਨੂੰ ਦੱਸਿਆ ਕਿ ਮਸ਼ੀਨਾਂ ਇਨਸਾਨਾਂ ਵਰਗੇ ਵਰਤਾਅ ਨੂੰ ਲੈ ਕੇ ਚਿੰਤਾ ਦੇ ਪੱਧਰ ਤਕ ਨਹੀਂ ਪਹੁੰਚੀਆਂ ਹਨ।
ਯੂਟਿਊਬ ’ਤੇ ਪੋਸਟ ਕੀਤੀ ਗਈ ਵੀਡੀਓ ’ਚ ‘ਜ਼ਿੰਦਗੀ ਦੇ ਸਭ ਤੋਂ ਦੁਖੀ ਦਿਨ’ ਦੇ ਜਵਾਬ ’ਚ Ameca ਦੇ ਵਰਤਾਅ ਨੇ ਹੈਰਾਨ ਕਰ ਦਿੱਤਾ। ਉਸ ਨੇ ਕਿਹਾ ਕਿ ਮੇਰੇ ਜੀਵਨ ਦਾ ਸਭ ਤੋਂ ਦੁਖੀ ਦਿਨ ਉਹ ਸੀ, ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਦੇ ਇਨਸਾਨਾਂ ਵਰਗਾ ‘ਸੱਚਾ ਪਿਆਰ’ ਤੇ ‘ਸਾਥੀ’ ਨਹੀਂ ਪਾ ਸਕਾਂਗੀ। ਇਸ ਦੇ ਨਾਲ ਹੀ Ameca ਨੇ ਉਦਾਸ ਚਿਹਰਾ ਬਣਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਨੇਡਾ ਦੀ ਰਾਜਧਾਨੀ 'ਚ ਰੂਹ ਕੰਬਾਊ ਘਟਨਾ, ਇਕੋ ਪਰਿਵਾਰ ਦੇ 6 ਜੀਆਂ ਨੂੰ ਉਤਾਰਿਆ ਮੌਤ ਦੇ ਘਾਟ
NEXT STORY