ਵੈਨਕੂਵਰ, (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨੌਰਥ ਆਈਸਲੈਂਡ ਕਾਲਜ ਵਿੱਚ 15 ਸਿੱਖਿਆਕ ਪ੍ਰੋਗਰਾਮਾਂ ਨੂੰ ਅਸਥਾਈ ਤੌਰ ’ਤੇ ਬੰਦ ਕਰਨ ਦੇ ਫੈਸਲੇ ਦੀ ਸੰਭਾਵਨਾ ਦੀ ਚਰਚਾ ਕਾਰਨ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਨਿਰਾਸ਼ਾ ਦਾ ਆਲਮ ਵੇਖਿਆ ਜਾ ਰਿਹਾ ਹੈ । ਇਹ ਫੈਸਲਾ ਕਾਲਜ ਦੇ ਮਿਡ ਅਤੇ ਨਾਰਥ ਵੈਨਕੂਵਰ ਆਇਲੈਂਡ ਸਥਿਤ ਤਿੰਨ ਮੁੱਖ ਕੈਂਪਸਾਂ ’ਤੇ ਲਾਗੂ ਹੋ ਸਕਦਾ ਹੈ।
ਕਾਲਜ ਪ੍ਰਸ਼ਾਸਨ ਮੁਤਾਬਕ ਅੰਤਿਮ ਫੈਸਲਾ ਕਾਲਜ ਬੋਰਡ ਦੀ 5 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਲਏ ਜਾਣ ਦੀ ਉਮੀਦ ਹੈ। ਪ੍ਰਭਾਵਿਤ ਧਿਰਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਵਿਦਿਆਰਥੀਆਂ ਦੇ ਕੈਰੀਅਰ ਦੇ ਨਾਲ ਨਾਲ ਸਟਾਫ਼ ਦੀਆ ਨੌਕਰੀਆ ਦੀ ਸੁਰੱਖਿਆ ’ਤੇ ਅਸਰ ਪੈ ਸਕਦਾ ਹੈ।
ਰਿਪੋਰਟਾਂ ਅਨੁਸਾਰ ਪ੍ਰਸ਼ਾਸਨ ਨੇ ਇਹ ਸਿਫ਼ਾਰਸ਼ਾਂ ਵਿੱਤੀ ਚੁਣੌਤੀਆਂ ਅਤੇ ਦਾਖ਼ਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਤਿਆਰ ਕੀਤੀਆਂ ਹਨ। ਦੂਜੇ ਪਾਸੇ, ਵਿਦਿਆਰਥੀ ਅਤੇ ਅਧਿਆਪਕ ਵੱਲੋਂ ਯੂਨੀਅਨ ਪ੍ਰੋਗਰਾਮਾਂ ਨੂੰ ਬਚਾਉਣ ਅਤੇ ਇਸ ਸਬੰਧੀ ਕੋਈ ਬਦਲਵਾਂ ਹੱਲ ਲੱਭਣ ਸਬੰਧੀ ਸਮੂਹਿਕ ਤੌਰ 'ਤੇ ਮੰਗ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
NIC ਵੱਲੋਂ 15 ਕੋਰਸ ਅਸਥਾਈ ਤੌਰ ’ਤੇ ਬੰਦ ਕੀਤੇ ਜਾਣ ਦੀ ਚਰਚਾ, ਵਿਦਿਆਰਥੀਆਂ 'ਚ ਨਿਰਾਸ਼ਾ
NEXT STORY