ਬ੍ਰਸੈਲਸ - ਲਾਕਡਾਊਨ ਕਾਰਨ ਜਦ ਘਰਾਂ ਵਿਚ ਕੈਦ ਹੋਏ ਲੋਕ ਆਪਣੇ ਪਰਿਵਾਰ ਵਾਲਿਆਂ ਨੂੰ ਦੇਖਣ ਨੂੰ ਤਰਸ ਗਏ ਹਨ ਤਾਂ ਬ੍ਰਸੈਲਸ ਨੇ ਆਪਣੇ ਨਿਵਾਸੀਆਂ ਨੂੰ ਇਕੱਲੇਪਣ ਤੋਂ ਬਾਹਰ ਕੱਢਣ ਦਾ ਇਕ ਵੱਖਰਾ ਤਰੀਕਾ ਕੱਢਿਆ ਹੈ। ਬੈਲਜ਼ੀਅਮ ਦੀ ਰਾਜਧਾਨੀ ਵਿਚ ਲਾਕਡਾਊਨ ਕਾਰਨ ਚਾਰੋਂ ਪਾਸੇ ਸੁੰਨ ਛਾਈ ਹੋਈ ਹੈ ਪਰ ਇਥੇ ਬੱਸਾਂ ਚੱਲ ਰਹੀਆਂ ਹਨ ਜੋ ਪਿਆਰ ਦਾ ਸੰਦੇਸ਼ ਦਿੰਦੇ ਹੋਏ ਸੜਕਾਂ 'ਤੇ ਦੌੜ ਰਹੀਆਂ ਹਨ। ਇਸ ਪਹਿਲ ਨੂੰ 'ਵਾਈਸ ਆਫ ਬ੍ਰਸੈਲਸ' ਨਾਂ ਦਿੱਤਾ ਗਿਆ ਹੈ।
ਛੱਡ ਰਹੀ ਖੁਸ਼ੀ ਦੇ ਪੈਗਾਮ
ਬ੍ਰਸੈਲਸ ਵਿਚ ਸਰਕਾਰੀ ਬੱਸਾਂ ਚੱਲ ਰਹੀਆਂ ਹਨ ਅਤੇ ਯਾਤਰੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਇਨ੍ਹਾਂ ਵਿਚ ਯਾਤਰਾ ਕਰਦੇ ਹਨ। ਪਿਛਲੇ ਹਫਤੇ ਤੋਂ ਬ੍ਰਸੈਲਸ ਦੀ ਜਨਤਕ ਬੱਸ ਕੰਪਨੀ ਲੋਕਾਂ ਤੋਂ ਵਾਇਸ ਸੰਦੇਸ਼ ਅਤੇ ਪਤਾ ਭੇਜਣ ਲਈ ਆਖ ਰਹੀ ਹੈ। ਫਿਰ ਵਿਸ਼ੇਸ਼ ਬੱਸ ਹਰ ਸ਼ਾਮ ਨੂੰ ਉਨ੍ਹਾਂ ਇਲਾਕਿਆਂ ਵਿਚ ਜਾਂਦੀ ਹੈ ਅਤੇ ਪਰਿਵਾਰ ਵਾਲਿਆਂ ਲਈ ਸੰਦੇਸ਼ ਸੁਣਾ ਅਤੇ ਖੁਸ਼ੀ ਦਾ ਪੈਗਾਮ ਛੱਡਦੇ ਹੋਏ ਅੱਗੇ ਵਧ ਜਾਂਦੀ ਹੈ।

ਸਮਾਰਟਫੋਨ ਦੇ ਦੌਰ ਵਿਚ ਜੋੜ ਰਹੀ ਦਿਲ ਦੀ ਡੋਰ
ਸਮਾਰਟਫੋਨ ਅਤੇ ਵੀਡੀਓ ਕਾਲਸ ਦੇ ਇਸ ਦੌਰ ਵਿਚ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਰਿਹਾ ਹੈ ਪਰ ਬਜ਼ੁਰਗ ਲੋਕ ਹੁਣ ਵੀ ਤਕਨੀਕੀ ਰੂਪ ਤੋਂ ਇੰਨੇ ਕੁਸ਼ਲ ਨਹੀਂ ਹਨ ਅਤੇ ਉਨ੍ਹਾਂ ਦੇ ਲਈ ਇਹ ਤਰੀਕਾ ਕਾਰਗਰ ਸਾਬਿਤ ਹੋ ਰਿਹਾ ਹੈ। ਇਕ ਬੱਸ 'ਤੇ ਲੱਗੇ ਲਾਊਡ-ਸਪੀਕਰ 'ਤੇ ਸੰਦੇਸ਼ ਆਉਂਦਾ ਹੈ, ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ। ਤੁਹਾਨੂੰ ਬਹੁਤ ਸਾਰਾ ਪਿਆਰ।

ਸੰਦੇਸ਼ਾਂ ਦਾ ਹੜ੍ਹ
ਆਪਣੇ ਪੋਤੇ-ਪੋਤੀਆਂ ਤੋਂ ਸੰਦੇਸ਼ ਸੁਣਨ ਤੋਂ ਬਾਅਦ 82 ਸਾਲਾ ਅਸਸ਼ੀਅਨ ਮੈਨਦੇਜ ਨੇ ਕਿਹਾ ਕਿ, ਇਹ ਮੈਨੂੰ ਖੁਸ਼ੀ ਦਿੰਦਾ ਹੈ। ਬੱਸ ਕੰਪਨੀ ਦੀ ਬੁਲਾਰੀ ਐਨ ਵਾਨ ਹੈਮ ਨੇ ਦੱਸਿਆ ਕਿ, ਕੰਪਨੀ ਕੋਲ ਸੰਦੇਸ਼ਾਂ ਦੇ ਹੜ੍ਹ ਆ ਗਏ ਹਨ।

ਕੋਰੋਨਾ ਮਰੀਜ ਪੂਰੀ ਤਰ੍ਹਾਂ ਠੀਕ ਹੋਣ ਤੋਂ 70 ਦਿਨਾਂ ਬਾਅਦ ਫਿਰ ਮਿਲ ਰਹੇ ਪਾਜ਼ੇਟਿਵ
NEXT STORY