ਕੈਲੀਫੋਰਨੀਆ (ਇੰਟ.)– ਰੋਜ਼ਾਨਾ ਦੀ ਜ਼ਿੰਦਗੀ ’ਚ ਇਸਤੇਮਾਲ ਹੋਣ ਵਾਲੇ ਪਰਫਿਊਮ ਅਤੇ ਕਾਸਮੈਟਿਕਸ ਹੁਣ ਸਿਹਤ ਲਈ ਖ਼ਤਰੇ ਦੀ ਘੰਟੀ ਵਜਾ ਰਹੇ ਹਨ। ਵਿਗਿਆਨਕ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਰਫਿਊਮ ’ਚ ਮੌਜੂਦ ਖ਼ੁਸ਼ਬੂਦਾਰ ਰਸਾਇਣ ਲੰਮੇ ਸਮੇਂ ਤੱਕ ਇਸਤੇਮਾਲ ਕੀਤੇ ਜਾਣ ’ਤੇ ਸਰੀਰ ਦੇ ਹਾਰਮੋਨ ਸੰਤੁਲਨ ਨੂੰ ਵਿਗਾੜ ਸਕਦੇ ਹਨ, ਖ਼ਾਸ ਕਰ ਕੇ ਉਸ ਵੇਲੇ ਜਦੋਂ ਇਨ੍ਹਾਂ ਨੂੰ ਰੋਜ਼ਾਨਾ ਗਲੇ ਵਰਗੇ ਸੰਵੇਦਨਸ਼ੀਲ ਹਿੱਸੇ ’ਤੇ ਲਾਇਆ ਜਾਵੇ।
ਇਹ ਵੀ ਪੜ੍ਹੋ: ਵੱਸੋਂ ਬਾਹਰ ਹੋ ਜਾਣਗੀਆਂ ਪੈਟਰੋਲ ਦੀਆਂ ਕੀਮਤਾਂ ! ਅਮਰੀਕਾ-ਈਰਾਨ ਜੰਗ ਨਾਲ ਦੁਨੀਆ ਭਰ 'ਚ ਮਚੇਗੀ ਹਾਹਾਕਾਰ
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਅਤੇ ਬਰਕਲੇ ਦੇ ਵਿਗਿਆਨੀਆਂ ਦੇ ਅਨੁਸਾਰ ਗਲੇ ਦੀ ਚਮੜੀ ਪਤਲੀ ਹੁੰਦੀ ਹੈ ਅਤੇ ਇੱਥੇ ਖੂਨ ਦੀਆਂ ਨਾੜੀਆਂ ਵਧੇਰੇ ਹੁੰਦੀਆਂ ਹਨ। ਇਸ ਕਾਰਨ ਪਰਫਿਊਮ ’ਚ ਮੌਜੂਦ ਰਸਾਇਣ ਤੇਜ਼ੀ ਨਾਲ ਚਮੜੀ ਰਾਹੀਂ ਸਰੀਰ ਦੇ ਅੰਦਰ ਪਹੁੰਚ ਜਾਂਦੇ ਹਨ ਅਤੇ ਸਿੱਧੇ ਥਾਇਰਾਇਡ ਗਲੈਂਡ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜੋ ਹਾਰਮੋਨ ਸੰਤੁਲਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਪਰਫਿਊਮ ਤੇ ਕਾਸਮੈਟਿਕਸ ’ਚ ਮੌਜੂਦ ਕੁਝ ਕੈਮੀਕਲਸ ਥਾਇਰਾਇਡ ਹਾਰਮੋਨ ਦੇ ਕੰਮਕਾਜ ’ਚ ਰੁਕਾਵਟ ਪਾ ਸਕਦੇ ਹਨ। ਥਾਇਰਾਇਡ ਹਾਰਮੋਨ ਸਰੀਰ ਦੇ ਮੈਟਾਬੋਲਿਜ਼ਮ, ਊਰਜਾ ਪੱਧਰ, ਭਾਰ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਦਾ ਹੈ। ਇਸ ਦੇ ਅਸੰਤੁਲਨ ਨਾਲ ਥਕਾਵਟ, ਕਮਜ਼ੋਰੀ ਅਤੇ ਭਾਰ ਨਾਲ ਜੁੜੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ: 'ਇਕ ਵੀ ਹਮਲੇ ਨੂੰ ਮੰਨਿਆ ਜਾਵੇਗਾ ਜੰਗ ਦਾ ਐਲਾਨ..!', ਅਮਰੀਕੀ ਕਾਰਵਾਈ ਮਗਰੋਂ ਈਰਾਨ ਨੇ ਦੇ'ਤੀ Warning
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਅੱਤਵਾਦ ਦਾ ਗੜ੍ਹ' ਪਾਕਿਸਤਾਨ ਹੁਣ ਹਮਾਸ ਲਈ ਬਣ ਰਿਹਾ ਪਨਾਹਗਾਹ ! ਭਾਰਤ ਲਈ ਵੱਡੀ ਚਿਤਾਵਨੀ
NEXT STORY