ਵਾਸ਼ਿੰਗਟਨ (ਬਿਊਰੋ) ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਨੇ ਆਪਣੀ ਅਧਿਕਾਰਤ ਵੈਬਸਾਈਟ 45office.com ਲਾਂਚ ਕੀਤੀ ਹੈ। ਇਸ ਵੈਬਸਾਈਟ ਨੂੰ ਅਮਰੀਕ ਦੇ 45ਵੇਂ ਰਾਸ਼ਟਰਪਤੀ ਦੇ ਹੁਣ ਤੱਕ ਕੀਤੇ ਗਏ ਸਾਰੇ ਕੰਮਾਂ ਦੀ ਜਾਣਕਾਰੀ ਦੇ ਨਾਲ ਜਨਤਾ ਨਾਲ ਸਿੱਧੇ ਜੁੜਨ ਦਾ ਵੀ ਪਲੇਟਫਾਰਮ ਬਣਾਇਆ ਗਿਆ ਹੈ।ਮੰਨਿਆ ਜਾ ਰਿਹਾ ਹੈ ਕਿ ਟਰੰਪ ਸਿੱਧੇ ਜਨਤਾ ਨਾਲ ਜੁੜ ਕੇ 2024 ਦੀਆਂ ਚੁਣਾਵੀਂ ਤਿਆਰੀਆਂ ਵਿਚ ਲੱਗੇ ਹੋਏ ਹਨ, ਉਸੇ ਕ੍ਰਮ ਵਿਚ ਇਹ ਕਦਮ ਮਹੱਵਤਪੂਰਨ ਮੰਨਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ 55 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਐਸਟ੍ਰਾਜ਼ੇਨੇਕਾ ਵੈਕਸੀਨ ਦੇਣ ਸੰਬੰਧੀ ਲਿਆ ਅਹਿਮ ਫ਼ੈਸਲਾ
ਵੈਬਸਾਈਟ ਵਿਚ ਟਰੰਪ ਨੇ ਆਪਣੀ ਪਤਨੀ ਅਤੇ ਸਾਬਕਾ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੂੰ ਵੀ ਪ੍ਰਮੁੱਖਤਾ ਦਿੱਤੀ ਹੈ। ਵੈਬਸਾਈਟ ਦੇ ਮੁੱਖ ਸਫੇ 'ਤੇ ਉਹਨਾਂ ਦੀ ਤਸਵੀਰ ਨੂੰ ਵਿਸ਼ੇਸ਼ ਜਗ੍ਹਾ ਦਿੱਤੀ ਗਈ ਹੈ। ਇਸ ਵੈਬਸਾਈਟ ਦੇ ਮਾਧਿਅਮ ਨਾਲ ਅਮਰੀਕੀ ਜਨਤਾ ਉਹਨਾਂ ਨੂੰ ਵਧਾਈ ਦੇਣ ਦੇ ਨਾਲ ਹੀ ਕਿਸੇ ਵੀ ਵਿਸ਼ੇ 'ਤੇ ਆਪਣੀ ਰਾਏ ਦੇ ਸਕਦੀ ਹੈ। ਟਰੰਪ ਦੇ ਹੋਣ ਵਾਲੇ ਪ੍ਰੋਗਰਾਮਾਂ ਵਿਚ ਵੀ ਇਸੇ ਵੈਬਸਾਈਟ ਦੇ ਮਾਧਿਅਮ ਤੋਂ ਸ਼ਾਮਲ ਹੋਇਆ ਜਾ ਸਕੇਗਾ। ਗੌਰਤਲਬ ਹੈ ਕਿ 6 ਜਨਵਰੀ ਨੂੰ ਸੰਸਦ ਵਿਚ ਹਿੰਸਾ ਦੇ ਬਾਅਦ ਇੰਟਰਨੈੱਟ ਮੀਡੀਆ ਦੇ ਕਈ ਪਲੇਟਫਾਰਮਾਂ ਨੇ ਟਰੰਪ ਨੂੰ ਬਲਾਕ ਕਰ ਦਿੱਤਾ ਸੀ। ਉਸ ਦੇ ਬਾਅਦ ਪਹਿਲੀ ਵਾਰ ਇਸ ਵੈਬਸਾਈਟ ਦੇ ਮਾਧਿਅਮ ਨਾਲ ਟਰੰਪ ਜਨਤਾ ਨਾਲ ਜੁੜਨ ਜਾ ਰਹੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ
NEXT STORY