ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਰੂਸ ਤੋਂ ਤੇਲ ਖਰੀਦਣ ਤੇ ਟੈਰਿਫ ਬਾਰੇ ਗੱਲ ਕੀਤੀ ਹੈ। ਉਨ੍ਹਾਂ ਚੀਨ ਨੂੰ ਵੀ ਧਮਕੀ ਦਿੱਤੀ ਹੈ ਕਿ ਜੇ ਉ ਸ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਨਾ ਕੀਤਾ ਤਾਂ 50 ਤੋਂ 100 ਫੀਸਦੀ ਟੈਰਿਫ ਲਾਇਅਆ ਜਾਏਗਾ। ਜੇ ਅਜਿਹਾ ਹੁੰਦਾ ਹੈ, ਤਾਂ ਰੂਸ-ਯੂਕ੍ਰੇਨ ਜੰਗ ਨੂੰ ਖਤਮ ਕਰਨ ਦਾ ਰਾਹ ਪੱਧਰਾ ਹੋ ਸਕਦਾ ਹੈ।
ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ’ਚ ਨਾਟੋ ਦੇਸ਼ਾਂ ਤੇ ਚੀਨ ਬਾਰੇ ਗੱਲ ਕੀਤੀ ਪਰ ਭਾਰਤ ਦਾ ਨਾਂ ਨਹੀਂ ਲਿਆ। ਟਰੰਪ ਰੂਸੀ ਤੇਲ ਖਰੀਦਣ ਲਈ ਭਾਰਤ ’ਤੇ ਕਈ ਮਹੀਨਿਆਂ ਤੋਂ ਹਮਲਾਵਰ ਹਨ। ਸ਼ਨੀਵਾਰ ਉਨ੍ਹਾਂ ਭਾਰਤ ਪ੍ਰਤੀ ਆਪਣੇ ਰੁਖ ’ਚ ਤਬਦੀਲੀ ਦਾ ਸੰਕੇਤ ਦਿੱਤਾ ਹੈ।
ਟਰੰਪ ਰੂਸ-ਯੂਕ੍ਰੇਨ ਜੰਗ ਨੂੰ ਖਤਮ ਨਾ ਕਰ ਸਕਣ ਕਾਰਨ ਬਹੁਤ ਪਰੇਸ਼ਾਨ ਹਨ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਆਪਣੀ ਚੋਣ ਮੁਹਿੰਮ ’ਚ ਦਾਅਵਾ ਕਰਦੇ ਸਨ ਕਿ ਉਹ ਚੋਣ ਜਿੱਤਦਿਆਂ ਹੀ ਇਸ ਜੰਗ ਨੂੰ ਰੋਕ ਦੇਣਗੇ। ਪਿਛਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਨੇ ਰੂਸੀ ਤੇਲ ਦੀ ਦਰਾਮਦ ਦਾ ਹਵਾਲਾ ਦਿੰਦੇ ਹੋਏ ਭਾਰਤੀ ਸਾਮਾਨਾਂ 'ਤੇ 25 ਫੀਸਦੀ ਵਾਧੂ ਡਿਊਟੀ ਲਾਈ ਸੀ, ਪਰ ਚੀਨ ਵਿਰੁੱਧ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਹੈ। ਜੀ -7 ਅਮੀਰ, ਉਦਯੋਗਿਕ ਦੇਸ਼ਾਂ ਦਾ ਇੱਕ ਅੰਤਰ-ਸਰਕਾਰੀ ਗਰੁੱਪ ਹੈ ਜਿਸ ਵਿੱਚ ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਬ੍ਰਿਟੇਨ ਸ਼ਾਮਲ ਹਨ।
ਵੱਡੀ ਖ਼ਬਰ: ਬਾਰ 'ਚ ਹੋਇਆ ਜ਼ਬਰਦਸਤ ਧਮਾਕਾ, 21 ਲੋਕ ਜ਼ਖਮੀ, 3 ਦੀ ਹਾਲਤ ਗੰਭੀਰ
NEXT STORY