ਬਿਜ਼ਨੈੱਸ ਡੈਸਕ : ਟਰੰਪ ਪ੍ਰਸ਼ਾਸਨ ਨੇ ਬਰਡ ਫਲੂ ਟੀਕੇ ਦੇ ਆਖਰੀ ਪੜਾਅ ਦੇ ਵਿਕਾਸ ਲਈ ਮੋਡਰਨਾ (Moderna) ਨੂੰ ਦਿੱਤਾ ਗਿਆ ਇਕਰਾਰਨਾਮਾ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਾਟਸ ਖਰੀਦਣ ਦਾ ਅਧਿਕਾਰ ਵੀ ਰੱਦ ਕਰ ਦਿੱਤਾ ਗਿਆ ਹੈ। ਮੋਡਰਨਾ ਕੰਪਨੀ ਨੇ ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਟੀਕਾ ਬਣਾਇਆ ਸੀ। ਜਨਵਰੀ ਵਿੱਚ ਮੋਡਰਨਾ ਨੂੰ ਆਪਣੇ ਬਰਡ ਫਲੂ ਟੀਕੇ ਦੇ ਵਿਕਾਸ ਅਤੇ ਮਹਾਮਾਰੀ ਇਨਫਲੂਐਂਜ਼ਾ ਲਈ ਬਾਈਡੇਨ ਪ੍ਰਸ਼ਾਸਨ ਤੋਂ 590 ਮਿਲੀਅਨ ਡਾਲਰ ਦਾ ਫੰਡ ਮਿਲਿਆ ਸੀ।
ਇਹ ਵੀ ਪੜ੍ਹੋ : ਸਾਵਧਾਨ! ਕੋਰੋਨਾ ਦਾ NB.1.8.1 ਵੈਰੀਐਂਟ ਫੜ ਰਿਹਾ ਰਫ਼ਤਾਰ, WHO ਦੀ ਨਵੀਂ ਐਡਵਾਈਜ਼ਰੀ ਜਾਰੀ
176 ਮਿਲੀਅਨ ਡਾਲਰ ਦਾ ਦਿੱਤਾ ਗਿਆ ਸੀ ਫੰਡ
ਦੱਸਣਯੋਗ ਹੈ ਕਿ ਪਿਛਲੇ ਸਾਲ mRNA ਅਧਾਰਤ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਅਤੇ ਜਾਂਚ ਨੂੰ ਪੂਰਾ ਕਰਨ ਲਈ 176 ਮਿਲੀਅਨ ਡਾਲਰ ਦਾ ਫੰਡ ਦਿੱਤਾ ਗਿਆ ਸੀ। ਇਹ H5N1 ਏਵੀਅਨ ਇਨਫਲੂਐਂਜ਼ਾ ਵਿਰੁੱਧ ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਦਿੱਤਾ ਗਿਆ ਸੀ। ਇਸ 'ਤੇ ਕੰਪਨੀ ਨੇ ਕਿਹਾ ਕਿ ਉਹ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਲਈ ਬਦਲਾਂ ਦੀ ਪੜਚੋਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਕੰਪਨੀ ਨੇ ਇਹ ਵੀ ਐਲਾਨ ਕੀਤਾ ਕਿ ਉਸ ਨੂੰ H5 ਏਵੀਅਨ ਇਨਫਲੂਐਂਜ਼ਾ ਵਾਇਰਸ ਦੀ ਕਿਸਮ ਨੂੰ ਨਿਸ਼ਾਨਾ ਬਣਾਉਣ ਵਾਲੇ ਬਰਡ ਫਲੂ ਟੀਕੇ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਟੈਸਟ ਤੋਂ ਸਕਾਰਾਤਮਕ ਅੰਤਰਿਮ ਡੇਟਾ ਪ੍ਰਾਪਤ ਹੋਇਆ ਹੈ।
ਅਮਰੀਕਾ 'ਚ H5N1 ਬਰਡ ਫਲੂ ਦਾ ਮਾਮਲਾ
ਇਹ ਮਾਮਲਾ ਉਦੋਂ ਆਇਆ, ਜਦੋਂ ਅਪ੍ਰੈਲ 2024 ਵਿੱਚ ਅਮਰੀਕਾ ਵਿੱਚ ਪਹਿਲੀ ਵਾਰ H5N1 ਬਰਡ ਫਲੂ ਦੀ ਰਿਪੋਰਟ ਕੀਤੀ ਗਈ ਸੀ। ਜਿਸ ਵਿੱਚ ਹੁਣ ਤੱਕ 70 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਸਨ। ਦੱਸਣਯੋਗਕ ਹੈ ਕਿ ਹੁਣ ਤੱਕ ਇਸ ਵਾਇਰਸ ਦੇ ਮਨੁੱਖ ਤੋਂ ਮਨੁੱਖ ਵਿੱਚ ਸੰਚਾਰਨ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਅਜਿਹੀ ਸਥਿਤੀ ਵਿੱਚ ਆਮ ਲੋਕਾਂ ਲਈ ਖ਼ਤਰਾ ਘੱਟ ਹੈ ਪਰ ਪੰਛੀਆਂ ਅਤੇ ਮੁਰਗੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।
ਇਹ ਵੀ ਪੜ੍ਹੋ : ਮੌਕ ਡ੍ਰਿਲ ਦਾ ਬਦਲਿਆ ਸਮਾਂ, ਹੁਣ ਇਸ ਦਿਨ ਵੱਜਣਗੇ ਖਤਰੇ ਦੇ ਘੁੱਗੂ!
590 ਮਿਲੀਅਨ ਡਾਲਰ ਦਾ ਦਿੱਤਾ ਗਿਆ ਫੰਡ
ਬਾਈਡੇਨ ਪ੍ਰਸ਼ਾਸਨ ਨੇ ਜਨਵਰੀ 2025 ਵਿੱਚ H5N1 ਟੀਕੇ ਦੇ ਉਤਪਾਦਨ ਨੂੰ ਤੇਜ਼ ਕਰਨ ਲਈ 590 ਮਿਲੀਅਨ ਡਾਲਰ ਦਿੱਤੇ ਸਨ। ਨਿਊਯਾਰਕ ਟਾਈਮਜ਼ ਅਨੁਸਾਰ, 2024 ਵਿੱਚ 176 ਮਿਲੀਅਨ ਡਾਲਰ ਦਿੱਤੇ ਗਏ ਸਨ। ਇਹ ਫੰਡਿੰਗ 5 ਹੋਰ ਇਨਫਲੂਐਂਜ਼ਾ ਉਪ-ਕਿਸਮਾਂ ਦੇ ਅਧਿਐਨ ਲਈ ਸੀ। ਮੋਡਰਨਾ ਨੇ mRNA-1018 ਟੀਕੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਵਧਾਨ! ਕੋਰੋਨਾ ਦਾ NB.1.8.1 ਵੈਰੀਐਂਟ ਫੜ ਰਿਹਾ ਰਫ਼ਤਾਰ, WHO ਦੀ ਨਵੀਂ ਐਡਵਾਈਜ਼ਰੀ ਜਾਰੀ
NEXT STORY