ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਨੌਕਰੀ ਦੇਣ ਤੋਂ ਰੋਕਣ ਸਬੰਧੀ ਸਰਕਾਰੀ ਹੁਕਮ 'ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਅਮਰੀਕਾ ਵਿਚ ਨੌਕਰੀ ਕਰਨ ਦੇ ਚਾਹਵਾਨ ਭਾਰਤੀ ਸੂਚਨਾ ਤਕਨਾਲੋਜੀ (ਆਈ.ਟੀ.) ਪੇਸ਼ੇਵਰਾਂ ਲਈ ਵੱਡਾ ਝਟਕਾ ਹੈ। ਟਰੰਪ ਨੇ ਫੈਡਰਲ ਏਜੰਸੀਆਂ ਨੂੰ ਅਮਰੀਕੀਆਂ ਨੂੰ ਨੌਕਰੀ ਦੇਣ ਦਾ ਹੁਕਮ ਦਿੱਤਾ ਹੈ। ਨਾਲ ਹੀ ਰਾਸ਼ਟਪਤੀ ਨੇ ਉਨ੍ਹਾਂ ਨਾਲ ਵਿਸ਼ੇਸ਼ ਰੂਪ ਤੋਂ ਐਚ-1ਬੀ ਵੀਜ਼ਾ ਵਾਲੇ ਵਿਦੇਸ਼ੀ ਪੇਸ਼ੇਵਰਾਂ ਨਾਲ ਕੰਟਰੈਕਟ ਜਾਂ ਉਪ-ਕੰਟਰੈਕਟ ਕਰਨ ਤੋਂ ਬਚਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ: WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ
ਅਮਰੀਕਾ ਦੇ ਕਿਰਤ ਮੰਤਰੀ ਨੇ ਇਸ ਫੈਸਲੇ ਨੂੰ ਲੈ ਕੇ ਕਿਹਾ ਹੈ ਕਿ ਐੱਚ-1ਬੀ ਵੀਜ਼ਾ ਦੇ ਨਾਮ 'ਤੇ ਧੋਖਾਧੜੀ ਰੋਕਣ ਅਤੇ ਅਮਰੀਕੀਆਂ ਦੇ ਹਿੱਤਾਂ ਦੀ ਰੱਖਿਆ ਕਰਣ ਲਈ ਇਹ ਕਦਮ ਚੁੱਕਿਆ ਗਿਆ ਹੈ। ਚੁਣਾਵੀ ਸਾਲ ਵਿਚ ਟਰੰਪ ਦੇ ਇਸ ਕਦਮ ਨੂੰ ਅਮਰੀਕੀ ਮਜ਼ਦੂਰਾਂ ਲਈ ਮਦਦਗਾਰ ਮੰਨਿਆ ਜਾ ਰਿਹਾ ਹੈ, ਪਰ ਇਸ ਨਾਲ ਉਨ੍ਹਾਂ ਲੋਕਾਂ ਦੀਆਂ ਉਮੀਦਾਂ ਨੂੰ ਤਗੜਾ ਝੱਟਕਾ ਲਗਾ ਹੈ, ਜਿਨ੍ਹਾਂ ਨੇ ਐੱਚ-1ਬੀ ਵੀਜ਼ਾ 'ਤੇ ਅਮਰੀਕਾ ਵਿਚ ਨੌਕਰੀ ਦੇ ਅਰਮਾਨ ਪਾਲੇ ਹੋਏ ਸਨ।
ਇਹ ਫੈਸਲਾ 24 ਜੂਨ ਤੋਂ ਹੀ ਪ੍ਰਭਾਵੀ ਮੰਨਿਆ ਜਾਏਗਾ। ਹੁਕਮ 'ਤੇ ਦਸਤਖ਼ਤ ਕਰਨ ਤੋਂ ਬਾਅਦ ਓਵਲ ਆਫ਼ਿਸ ਵਿਚ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਸਸਤੇ ਵਿਦੇਸ਼ ਕਾਮਿਆਂ ਲਈ ਸਖ਼ਤ ਮਿਹਨਤ ਕਰਨ ਵਾਲੇ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਤੋਂ ਹਟਾਇਆ ਜਾਏ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ 23 ਜੂਨ ਨੂੰ ਇਸ ਮਹੱਤਵਪੂਰਣ ਚੁਣਾਵੀ ਸਾਲ ਵਿਚ ਅਮਰੀਕੀ ਕਾਮਿਆਂ ਦੀ ਸੁਰੱਖਿਆ ਲਈ ਐਚ-1ਬੀ ਵੀਜ਼ਾ ਅਤੇ ਹੋਰ ਪ੍ਰਕਾਰ ਦੇ ਵਿਦੇਸ਼ੀ ਵਰਕ ਵੀਜ਼ਾ ਨੂੰ 2020 ਦੇ ਆਖ਼ੀਰ ਤੱਕ ਮੁਲਤਵੀ ਕਰ ਦਿੱਤਾ ਸੀ। ਐੱਚ-1ਬੀ ਵੀਜ਼ਾ ਭਾਰਤੀ ਆਈ.ਟੀ. ਪੇਸ਼ੇਵਰਾਂ ਵਿਚ ਕਾਫੀ ਲੋਕਪ੍ਰਿਯ ਹੈ।
ਇਹ ਵੀ ਪੜ੍ਹੋ: ਹੁਣ ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ ਕੋਰੋਨਾ ਦੀ ਦਵਾਈ 'JUBI-R', ਇੰਨੀ ਹੋਵੇਗੀ ਇਕ ਸ਼ੀਸ਼ੀ ਦੀ ਕੀਮਤ
ਕੀ ਹੈ ਐੱਚ-1ਬੀ ਵੀਜ਼ਾ
ਐੱਚ-1ਬੀ ਵੀਜ਼ਾ ਇਕ ਗੈਰ ਅਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਮਾਹਰਾਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਅਮਰੀਕਾ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਆਈ.ਟੀ. ਪੇਸ਼ੇਵਰ ਇਸੇ ਵੀਜ਼ਾ 'ਤੇ ਉਥੇ ਜਾਂਦੇ ਹਨ। ਅਮਰੀਕੀ ਟੈਕ ਕੰਪਨੀਆਂ ਹਰ ਸਾਲ ਇਸ ਵੀਜ਼ਾ 'ਤੇ ਭਾਰਤ ਅਤੇ ਚੀਨ ਸਮੇਤ ਦੂਜੇ ਦੇਸ਼ਾਂ ਤੋਂ ਆਏ ਹਜ਼ਾਰਾਂ ਕਾਮਿਆਂ ਨੂੰ ਨੌਕਰੀ 'ਤੇ ਰੱਖਦੀ ਹੈ। ਦੱਸ ਦੇਈਏ ਕਿ ਐੱਚ-1ਬੀ ਵੀਜ਼ਾ 'ਤੇ ਵੱਡੀ ਗਿਣਤੀ ਵਿਚ ਭਾਰਤੀ ਅਮਰੀਕਾ ਜਾਂਦੇ ਹਨ ਅਤੇ ਟਰੰਪ ਸਰਕਾਰ ਦੇ ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਭਾਰਤੀ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਬ੍ਰਿਟੇਨ : ਫਲਾਇਡ ਦੀ ਗ੍ਰਿਫਤਾਰੀ ਦਾ ਪੁਲਸ ਦਾ ਬਾਡੀਕੈਮ ਫੁਟੇਜ ਕੀਤਾ ਜਾਰੀ
NEXT STORY