ਇੰਟਟਰਨੈਸ਼ਨਲ ਡੈਸਕ- ਈਰਾਨ ’ਚ ਦੇਸ਼ ਵਿਆਪੀ ਵਿਰੋਧ-ਪ੍ਰਦਰਸ਼ਨਾਂ ਦੌਰਾਨ ਕੀਤੀ ਗਈ ਸਖ਼ਤ ਕਾਰਵਾਈ ’ਚ ਸ਼ੁੱਕਰਵਾਰ ਤੱਕ ਘੱਟੋ-ਘੱਟ 5000 ਲੋਕਾਂ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਹ ਦਾਅਵਾ ਕੀਤਾ ਹੈ। ਉੱਥੇ ਹੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਕਈ ਜੰਗੀ ਬੇੜੇ ਪੱਛਮੀ ਏਸ਼ੀਆ ਵੱਲ ਵਧ ਰਹੇ ਹਨ।
ਕਾਰਕੁੰਨਾਂ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ’ਚ ਸਭ ਤੋਂ ਵੱਡੀ ਇੰਟਰਨੈੱਟ ਪਾਬੰਦੀ 8 ਜਨਵਰੀ ਤੋਂ ਜਾਰੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ’ ਅਨੁਸਾਰ ਮਾਰੇ ਗਏ ਲੋਕਾਂ ’ਚ 4716 ਪ੍ਰਦਰਸ਼ਨਕਾਰੀ, 203 ਸਰਕਾਰੀ ਕਰਮਚਾਰੀ, 43 ਬੱਚੇ ਅਤੇ 40 ਆਮ ਨਾਗਰਿਕ ਹਨ।
ਇਹ ਵੀ ਪੜ੍ਹੋ- ਟੁੱਟ ਗਿਆ ਸੀਜ਼ਫਾਇਰ ! 3 ਪੱਤਰਕਾਰਾਂ ਸਣੇ 11 ਲੋਕਾਂ ਦੀ ਮੌਤ, ਗਾਜ਼ਾ 'ਚ ਇਜ਼ਰਾਈਲ ਦੀ ਵੱਡੀ ਕਾਰਵਾਈ
ਏਜੰਸੀ ਨੇ ਇਹ ਵੀ ਕਿਹਾ ਕਿ 26,800 ਤੋਂ ਵੱਧ ਲੋਕ ਹਿਰਾਸਤ ’ਚ ਲਏ ਗਏ ਹਨ। ਈਰਾਨ ਸਰਕਾਰ ਨੇ ਬੁੱਧਵਾਰ ਨੂੰ ਪਹਿਲੀ ਵਾਰ ਮ੍ਰਿਤਕਾਂ ਦੀ ਗਿਣਤੀ ਜਾਰੀ ਕਰਦਿਆਂ ਕਿਹਾ ਕਿ ਹੁਣ ਤੱਕ 3117 ਲੋਕ ਮਾਰੇ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਤਾਕਤ ਇਕ ‘ਆਰਮਾਡਾ’ ਦੇ ਸਮਾਨ ਹੈ। ਜਦੋਂ ਕਈ ਜੰਗੀ ਬੇੜੇ ਕਿਸੇ ਮਿਸ਼ਨ ਜਾਂ ਜੰਗ ਲਈ ਰਵਾਨਾ ਹੁੰਦੇ ਹਨ, ਤਾਂ ਉਸ ਨੂੰ ‘ਆਰਮਾਡਾ’ ਕਿਹਾ ਜਾਂਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਕ ‘ਵੱਡੀ ਤਾਕਤ’ ਈਰਾਨ ਵੱਲ ਵਧ ਰਹੀ ਹੈ, ਅਤੇ ਵਾਸ਼ਿੰਗਟਨ ਹਾਲਾਤ ’ਤੇ ‘ਬਹੁਤ ਨੇੜਿਓਂ’ ਨਜ਼ਰ ਰੱਖ ਰਿਹਾ ਹੈ। ਇਹ ਗੱਲਾਂ ਟਰੰਪ ਨੇ ਏਅਰ ਫੋਰਸ ਵਨ ’ਚ ਕਹੀਆਂ, ਜਦੋਂ ਉਹ ਦਾਵੋਸ ’ਚ ਵਰਲਡ ਇਕਨਾਮਿਕ ਫੋਰਮ ਤੋਂ ਅਮਰੀਕਾ ਪਰਤ ਰਹੇ ਸਨ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਅਮਰੀਕੀ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ, ਜਿਸ ’ਚ ਯੂ.ਐੱਸ.ਐੱਸ. ਅਬ੍ਰਾਹਿਮ ਲਿੰਕਨ, ਡਿਸਟ੍ਰਾਇਰ ਅਤੇ ਫਾਈਟਰ ਏਅਰਕ੍ਰਾਫਟ ਸ਼ਾਮਲ ਹਨ, ਮਿਡਲ ਈਸਟ ’ਚ ਪਹੁੰਚਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ- ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣੂ ਪਲਾਂਟ ਮੁੜ ਹੋਇਆ ਸ਼ੁਰੂ ! ਚੱਲਣ ਦੇ ਕੁਝ ਘੰਟਿਆਂ ਮਗਰੋਂ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੱਖਸ ਆਫ਼ ਅਮੈਰਿਕਾ ਦੇ ਯਤਨਾਂ ਸਦਕਾ ਹੜ੍ਹਾਂ ਕਾਰਨ ਤਬਾਹ ਹੋਇਆ ਸਕੂਲ ਵਿਦਿਆਰਥੀਆਂ ਲਈ ਮੁੜ ਖੁੱਲ੍ਹਿਆ
NEXT STORY